ਅਮਰੀਕਾ ‘ਚ ਭਾਰਤੀ ਔਰਤ ਨੇ ਕੀਤੀ ਐਸੀ ਕਰਤੂਤ ਲਗਾ 48 ਕਰੋੜ ਦਾ ਜ਼ੁਰਮਾਨਾ

by mediateam

ਨਿਊਯਾਰਕ (ਵਿਕਰਮ ਸਹਿਜਪਾਲ) : ਭਾਰਤੀ ਮੂਲ ਦੀ 51 ਸਾਲ ਔਰਤ ਨੇ ਬਿਨਾਂ ਦਸਤਾਵੇਜ਼ਾਂ ਤੋਂ ਸੈਕੜੇ ਲੋਕਾਂ ਨੂੰ ਮਨੁੱਖੀ ਤਸਕਰੀ ਦੇ ਮਾਧਿਅਮ ਤੋਂ ਅਮਰੀਕਾ ਵਿਚ ਲਿਆਉਣ ਦੇ ਮਾਮਲੇ ਵਿਚ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਸ ਔਰਤ 'ਤੇ 70 ਲੱਖ ਡਾਲਰ ਤੋਂ ਵੱਧ ਦਾ ਜ਼ੁਰਮਾਨਾ ਲੱਗਿਆ ਹੈ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਅਮਰੀਕਾ ਲਿਆਇਆ ਗਿਆ ਸੀ ਉਹਨਾਂ ਵਿਚੋਂ ਜ਼ਿਆਦਾਤਰ ਭਾਰਤ ਦੇ ਹੁੰਦੇ ਸਨ ਅਤੇ ਉਹਨਾਂ ਤੋਂ ਇਸ ਦੇ ਬਦਲੇ ਵਿਚ 28000 ਡਾਲਰ ਤੋਂ 60000 ਡਾਲਰ ਪ੍ਰਤੀ ਵਿਅਕਤੀ ਲਏ ਜਾਂਦੇ ਸਨ। 

ਪਿਛਲੇ ਸਾਲ ਜੂਨ ਵਿਚ ਹੇਮਾ ਪਟੇਲ ਨੇ ਵਿੱਤੀ ਲਾਭ ਲਈ ਧੋਖਾਧੜੀ ਕਰ ਕੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਕਰਾਉਣ ਦੇ ਜੁਰਮ ਸਵੀਕਾਰ ਕਰ ਲਿਆ ਸੀ। ਪਟੇਲ ਨੂੰ ਸੈਂਕੜੇ ਗੈਰ ਕਾਨੂੰਨੀ ਲੋਕਾਂ ਦੀ ਅਮਰੀਕਾ ਵਿਚ ਤਸਕਰੀ ਵਿਚ ਉਸ ਦੀ ਭੂਮਿਕਾ ਲਈ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 

ਹੋਮਲੈਂਡ ਸੁਰੱਖਿਆ ਜਾਂਚ ਨਿਊਯਾਰਕ ਦੀ ਵਿਸ਼ੇਸ਼ ਏਜੰਟ ਮੇਲੇਨਦੇਜ ਨੇ ਕਿਹਾ ਕਿ ਇਹ ਸਹੀ ਉਦਾਹਰਣ ਹੈ ਕਿਵੇਂ ਅਪਰਾਧਿਕ ਨੈਟਵਰਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਪਹੁੰਚਾ ਕੇ ਲਾਭ ਕਮਾਉਣ ਲਈ ਸਾਡੇ ਦੇਸ਼ ਦੀ ਇਮੀਗ੍ਰੇਸ਼ਨ ਸਿਸਟਮ ਵਿਚ ਕਮੀਆਂ ਦਾ ਦੁਰਉਪਯੋਗ ਕਰਦੇ ਹਨ। ਹੇਮਾ ਪਟੇਲ ਅਤੇ ਉਸ ਦੇ ਸਾਥੀ ਬਿਨਾਂ ਉਚਿਤ ਦਸਤਾਵੇਜ਼ਾਂ ਵਾਲੇ ਵਿਦੇਸ਼ੀਆਂ ਦੀ ਰਿਹਾਈ ਲਈ ਫਰਜ਼ੀ ਬਾਂਡ ਦਸਤਾਵੇਜ਼ ਬਣਾਉਂਦੇ ਸਨ।