ਟੋਰਾਂਟੋ , 19 ਜੁਲਾਈ ( NRI MEDIA )
ਜੇਕਰ ਤੁਸੀਂ ਕੁਝ ਸਮੇਂ ਤਕ ਜਾਂ ਥੋੜੇ ਦਿਨਾਂ ਤਕ ਟੋਰਾਂਟੋ ਦੇ ਬਿਲੀ ਬਿਸ਼ਪ ਹਵਾਈਅੱਡੇ ਜਾ ਰਹੋ ਹੋ ਤਾਂ ਕੁਝ ਬਹੁਤ ਹੀ ਛੋਟੇ ਛੋਟੇ ਜੀਵ ਵੇਖਣ ਨੂੰ ਮਿਲਣਗੇ, ਇਸ ਟਾਪੂ ਦੇ ਹਵਾਈਅੱਡੇ ਦੇ ਉਤੇ ਅਤੇ ਇਸਦੇ ਕੋਲ ਕਾਫੀ ਸਾਰੇ ਡੱਡੂ ਦੇ ਬੱਚੇ ਦਿਖਾਈ ਦੇਣਗੇ, ਪੋਰਟਸ ਟੋਰਾਂਟੋ ਦੀ ਸੰਚਾਰ ਮੈਨੇਜਰ ਸਾਰਾਹ ਸੁਟਟੋਨ ਨੇ ਦਸਿਆ ਕਿ ਦਰਜਨਾਂ ਤੋਂ ਹੀ ਜਿਆਦਾ ਡੱਡੂ ਦੇ ਬੱਚੇ ਪਿਛਲੇ ਕੁਝ ਦਿਨਾਂ ਵਿਚ ਇਸ ਹਵਾਈਅੱਡੇ ਉੱਤੇ ਨਜਰ ਆ ਰਹੇ ਹਨ |
ਇਸਦਾ ਇਕ ਕਾਰਣ ਪੱਕਾ ਪਾਣੀ ਦਾ ਵਧਦਾ ਪੱਧਰ ਹੋ ਸਕਦਾ ਹੈ, ਇਕ ਜੰਗਲੀ ਜੀਵਨ ਪ੍ਰਬੰਧਨ ਟੀਮ ਇਹਨਾਂ ਨਿੱਕੇ ਨਿੱਕੇ ਉਭੇਚਰਾਂ ਨੂੰ ਹਵਾਈ ਅੱਡੇ ਤੋਂ ਹਟਾਉਣ ਦਾ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਬਾਹਰ ਖੁੱਲੀ ਅਤੇ ਸੁਰੱਖਿਅਤ ਥਾਵਾਂ' ਤੇ ਛੱਡ ਕੇ ਆ ਰਹੇ ਹਨ, ਇਸੇ ਦੌਰਾਨ ਕੁਝ ਯਾਤਰੀਆਂ ਅਤੇ ਹਵਾਈਅੱਡੇ ਦੇ ਕਰਮਚਾਰੀਆਂ ਨੇ ਇਨ੍ਹਾਂ ਜੀਵਾਂ ਨੂੰ ਬਚਾਅ ਰਹੇ ਹਨ।
ਇਸ ਤਰ੍ਹਾਂ ਹੁਣ ਜੇਕਰ ਤੁਸੀਂ ਹਵਾਈ ਅੱਡੇ ਜਾਂਦੇ ਹੋ ਤਾਂ ਤੁਹਾਨੂੰ ਜੇਕਰ ਕੁਝ ਉਛਲਦਾ ਨਜ਼ਰ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਉਹ ਹੋਰ ਕੁਝ ਨਹੀਂ ਬਲਕਿ ਨਿੱਕੇ ਜਿਹੇ ਡੱਡੂ ਹਨ, ਇਸ ਮਾਮਲੇ ਨੂੰ ਲੈ ਕੇ ਬਚਾਅ ਕਾਰਜ ਵੀ ਸ਼ੁਰੂ ਕੀਤੇ ਗਏ ਹਨ |