8 ਅਪ੍ਰੈਲ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਪੁਲਿਸ ਵਲੋਂ ਸੂਚਨਾ ਮਿਲੀ ਹੈ ਕਿ ਟੋਰਾਂਟੋ ਦੇ ਦੋ ਹਸਪਤਾਲਾਂ 'ਚ ਇਕ ਔਰਤ ਨੂੰ ਚੋਰੀ ਕਰਦੇ ਹੋਏ ਦੇਖਿਆ ਗਿਆ ਹੈ | ਦੱਸ ਦਈਏ ਕਿ ਔਰਤ ਚੋਰੀ ਕਰ ਫਰਾਰ ਹੋ ਗਈ ਹੈ ਜਿਸ ਦੀ ਭਾਲ ਪੁਲਿਸ ਵਲੋਂ ਜਾਰੀ ਹੈ | ਉਥੇ ਹੀ ਪੁਲਿਸ ਨੇ ਔਰਤ ਦੀ ਪਛਾਣ ਕਰਨ ਵਿਚ ਲੋਕਾਂ ਤੋਂ ਮਦਦ ਮੰਗਣ ਦੀ ਅਪੀਲ ਕੀਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਇੱਕ ਅਣਪਛਾਤੀ ਔਰਤ ਨੇ ਨਾਰਥ ਯੌਰਕ ਜਨਰਲ ਹਸਪਤਾਲ ਦੇ ਸਟਾਫ ਲੌਕਰ ਕਮਰੇ 'ਚ ਅੱਜ ਸਵੇਰੇ 6:30 ਵਜੇ ਦਾਖਲ ਹੋਈ |
ਉਹਨਾਂ ਦੱਸਿਆ ਕਿ ਔਰਤ ਨੇ ਹਸਪਤਾਲਾਂ ਦੇ ਸਟਾਫ ਦੇ ਵਾਹਨਾਂ ਦੀਆਂ ਕੁੰਜੀਆਂ ਸਮੇਤ ਹੋਰ ਵੀ ਚੀਜ਼ਾਂ 'ਚ ਆਪਣਾ ਹੱਥ ਸਾਫ਼ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਔਰਤ ਨੇ ਹਸਪਤਾਲ ਤੋਂ ਬਾਹਰ ਕੇ ਕੁੰਜੀਆਂ ਦਾ ਇਸਤੇਮਾਲ ਕਰਕੇ ਵਾਹਨਾਂ ਦਾ ਪਤਾ ਲਗਾਉਣ 'ਚ ਕਾਮਯਾਬ ਰਹੀ |
ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਉਸੇ ਦਿਨ ਹੰਬਰ ਰਿਵਰ ਹਸਪਤਾਲ 'ਚ ਵੀ ਇਹੋ ਜਿਹੀ ਚੋਰੀ ਦੀ ਘਟਨਾ ਵਾਪਰੀ ਸੀ ਜਿਸ ਵਿਚ ਔਰਤ ਹੀ ਸ਼ਾਮਲ ਸੀ | ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਦੋਹਾਂ ਹਸਪਤਾਲਾਂ ਦੀ ਚੋਰੀ ਦੀ ਘਟਨਾ 'ਚ ਇਸੀ ਔਰਤ ਦਾ ਹੱਥ ਹੈ ਜਿਸ ਦੀ ਜਾਂਚ ਚਲ ਰਹੀ ਹੈ |