ਐਸਐਨਸੀ ਲਵਲੀਨ ਮਾਮਲੇ ਨੂੰ ਚੁੱਕਿਆ ਤਾਂ ਪ੍ਰਧਾਨਮੰਤਰੀ ਟਰੂਡੋ ਨੇ ਭੇਜਿਆ ਵਿਰੋਧੀ ਧਿਰ ਦੇ ਨੇਤਾ ਨੂੰ ਲੀਗਲ ਨੋਟਿਸ

by

ਓਟਾਵਾ , 08 ਅਪ੍ਰੈਲ ( NRI MEDIA )

ਕੈਨੇਡਾ ਦੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਐਸਐਨਸੀ ਲਵਲੀਨ ਘੁਟਾਲੇ ਬਾਰੇ ਬਿਆਨ ਦੇਣ ਦੇ ਬਦਲੇ ਕਾਨੂੰਨੀ ਕੇਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ , ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਟਰੂਡੋ ਦੇ ਵਕੀਲ ਵਲੋਂ ਇਹ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿੱਚ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਗਈ ਹੈ , ਜ਼ਿਕਰਯੋਗ ਹੈ ਕਿ ਐਸਐਨਸੀ ਲਵਲੀਨ ਘੁਟਾਲੇ ਨੇ ਪ੍ਰਧਾਨਮੰਤਰੀ ਟਰੂਡੋ ਅਤੇ ਉਨ੍ਹਾਂ ਦੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ , ਇਹ ਮਾਮਲਾ ਇਨ੍ਹਾਂ ਫ਼ੇਡਰਲ ਚੋਣਾਂ ਵਿੱਚ ਵੱਡਾ ਮੁੱਦਾ ਹੈ |


ਕਨਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੂੰ ਪ੍ਰਧਾਨ ਮੰਤਰੀ ਤੋਂ ਐਸਐਨਸੀ-ਲਵਲੀਨ ਮਾਮਲੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਇਕ ਮੁਕੱਦਮੇ ਦੀ ਧਮਕੀ ਮਿਲੀ ਹੈ , ਸ਼ੀਅਰ ਨੇ ਕਿਹਾ ਕਿ ਉਸ ਨੂੰ 31 ਮਾਰਚ ਨੂੰ ਜਸਟਿਨ ਟਰੂਡੋ ਦੇ ਵਕੀਲ ਤੋਂ ਇੱਕ ਚਿੱਠੀ ਮਿਲੀ ਸੀ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਕੀਲ ਜੂਲੀਅਨ ਪੌਰਟਰ ਵੱਲੋਂ ਲਿਖੀ ਚਿੱਠੀ ਵਿਚ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਸ਼ੀਅਰ ਵਲੋਂ 29 ਅਪਰੈਲ ਨੂੰ ਦਿੱਤੇ ਗਏ ਇਕ ਬਿਆਨ ਵਿਚ ਜੋ ਅਟਾਰਨੀ ਜਨਰਲ ਜੋਡੀ ਵਿਲਸਨ-ਰਾਇਬੋਲਡ ਵਲੋਂ ਜਸਟਿਸ ਕਮੇਟੀ ਵਿਚ ਪੇਸ਼ ਕੀਤੇ ਨਵੇਂ ਦਸਤਾਵੇਜ਼ਾਂ ਦੇ ਜਵਾਬ ਵਿਚ ਸੀ ਉਹ ਅਣਉਚਿਤ ਟਿੱਪਣੀਆਂ ਕਰਦਾ ਹੈ ਅਤੇ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ |

ਸ਼ੀਅਰ ਨੇ ਕਿਹਾ ਕਿ ਉਹ ਲਿਬਰਲ ਦੀ ਅਗਵਾਈ ਵਾਲੀ ਸੰਸਦੀ ਕਮੇਟੀਆਂ ਦੀ ਸੁਣਵਾਈ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਇਸ ਲੜਾਈ ਦਾ ਸਵਾਗਤ ਕਰਨਗੇ , ਸਾਬਕਾ ਅਟਾਰਨੀ-ਜਨਰਲ ਜੋਡੀ ਵਿਲਸਨ-ਰਾਇਬੋਲਡ ਤੋਂ ਦਸਤਾਵੇਜ਼ਾਂ ਦੀ ਰਿਹਾਈ ਤੋਂ ਬਾਅਦ ਕਾਮਨਜ਼ ਐਥਿਕਸ ਕਮੇਟੀ ਦੇ ਮੈਂਬਰ ਇਸ ਮਾਮਲੇ ਨੂੰ ਅੱਗੇ ਤੋਰਨ ਲਈ ਇਸ ਉੱਤੇ ਮੰਗਲਵਾਰ ਨੂੰ ਫਿਰ ਬਹਿਸ ਕਰਨਗੇ |

ਇਕ ਬਿਆਨ ਵਿਚ ਪ੍ਰਧਾਨ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਕੰਜ਼ਰਵੇਟਿਵ ਐਸਐਨਸੀ-ਲਵਲੀਨ ਮਾਮਲੇ ਤੇ ਧਿਆਨ ਖਿੱਚ ਕੇ ਹੋਰ ਮਹੱਤਵਪੂਰਨ ਆਰਥਿਕ ਅਤੇ ਵਾਤਾਵਰਣ ਦੇ ਮਸਲਿਆਂ ਜਿਵੇਂ ਕਿ ਹਾਊਸਿੰਗ ਅਤੇ ਜਲਵਾਯੂ ਤਬਦੀਲੀ ਤੋਂ ਬਚ ਰਹੇ ਹਨ , ਟਰੂਡੋ ਦੇ ਪ੍ਰੈਸ ਸਕੱਤਰ ਐਲਿਆਨੋਰ ਕੈਟੇਨਾਰੋ ਨੇ ਇਕ ਈ-ਮੇਲ ਕੀਤੇ ਬਿਆਨ ਵਿੱਚ ਕਿਹਾ, ਐਂਡ੍ਰਿਊ ਸ਼ੀਅਰ ਅਤੇ ਕਨਜ਼ਰਵੇਟਿਵ ਪਾਰਟੀ ਨੇ ਵਾਰ-ਵਾਰ ਗਲਤ ਅਤੇ ਬਦਨਾਮੀ ਵਾਲੇ ਬਿਆਨ ਦਿੱਤੇ ਹਨ , ਇਹ ਨੋਟਿਸ ਪੂਰੀ ਤਰਾਂ ਝੂਠ ਅਤੇ ਬਦਨਾਮੀ ਵਾਲੇ ਬਿਆਨ ਦੇਣ ਦੇ ਨਤੀਜੇ ਵਜੋਂ ਹੈ |