ਯਮਨ ‘ਚ ਸਕੂਲ ਲਾਗੇ ਹੋਏ ਧਮਾਕੇ ‘ਚ ਹੋਈ 7 ਬੱਚਿਆਂ ਦੀ ਮੌਤ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਯਮਨ ਦੀ ਰਾਜਧਾਨੀ 'ਚ ਇਕ ਗੋਦਾਮ 'ਚ ਹੋਏ ਭਿਆਨਕ ਧਮਾਕੇ ਕਾਰਨ ਨੇੜੇ ਦੇ ਸਕੂਲ ਦੇ ਘਟੋਂ-ਘੱਟ 7 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਨਾ 'ਚ ਧਮਾਕਾ 'ਚ 54 ਲੋਕ ਜ਼ਖਮੀ ਵੀ ਹੋਏ ਹਨ, ਜਿਸ 'ਚ ਸਕੂਲੀ ਬੱਚੇ ਵੀ ਸ਼ਾਮਲ ਹਨ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਵੇਂ ਹੋਇਆ। 

2014 ਤੋਂ ਰਾਜਧਾਨੀ 'ਤੇ ਕੰਟਰੋਲ ਕਰਨ ਵਾਲੇ ਹਾਓਤੀ ਵਿਰੋਧੀਆਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਵਿਰੋਧੀਆਂ ਦਾ ਆਖਣਾ ਹੈ ਕਿ ਸਾਊਦੀ ਦੀ ਗਠਜੋੜ ਫੌਜ ਨੇ ਗੋਦਾਮ ਨੂੰ ਨਿਸ਼ਾਨਾ ਬਣਾਇਆ ਅਤੇ ਨੇੜੇ ਦੇ ਸਕੂਲ ਨੂੰ ਹਾਦਸਾਗ੍ਰਸਤ ਕਰ ਦਿੱਤਾ। ਅਜੇ ਗਠਜੋੜ ਫੌਜ ਵੱਲੋਂ ਇਸ ਸਬੰਧ 'ਚ ਕੋਈ ਬਿਆਨ ਨਹੀਂ ਆਇਆ ਹੈ।