ਟੋਰਾਂਟੋ ਵਿੱਚ ਮੀਂਹ ਨਾਲ ਹਾਲਾਤ ਹੋਏ ਬੇਹੱਦ ਖ਼ਰਾਬ

by

ਟੋਰਾਂਟੋ , 18 ਜੁਲਾਈ ( NRI MEDIA )

ਭਾਰੀ ਮੀਂਹ ਦੇ ਕਾਰਨ ਗ੍ਰੇਟਰ ਟੋਰਾਂਟੋ  ਏਰੀਆ ਦੇ ਵਿਚ ਬਹੁਤ ਸਾਰੇ ਰਸਤਿਆਂ ਉਤੇ ਹੜ੍ਹ ਆਇਆ ਹੋਇਆ ਹੈ ਜਿਸ ਕਾਰਨ ਟੋਰਾਂਟੋ ਟ੍ਰਾੰਸਿਟ ਕਮੀਸ਼ਨ ਨੂੰ ਇਕ ਸਬਵੇਅ ਸਟੇਸ਼ਨ ਬੰਦ ਕਰਨਾ ਪਿਆ , ਬੇਥਰਿਜ ਸੜਕ ਅਤੇ ਬੇਲਫੀਲਡ ਸੜਕ ਦੇ ਵਿਚਕਾਰ ਦੇ ਕਿਪਲਿੰਗ ਐਵੇਨਿਊ ਅਤੇ ਕਿਪਲਿੰਗ ਦੇ ਹਾਈਵੇ 401 ਨੂੰ ਬੰਦ ਕਰ ਦਿੱਤਾ ਗਿਆ ਹੈ , ਇਸ ਦੇ ਨਾਲ ਹੀ ਐਲਨ ਸੜਕ ਦੇ ਐਗਲਿੰਟਨ ਐਵੇਨਿਊ ਅਤੇ ਬ੍ਲੈਕ ਕ੍ਰੀਕ ਡਰਾਈਵ ਵੀ ਇਸ ਮੀਂਹ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, ਇਹ ਦੋਵੇਂ ਖੇਤਰ ਐਗਲਿੰਟਨ ਕ੍ਰਾਸਟਾਊਨ ਕੰਸਟ੍ਰਕਸ਼ਨ ਪ੍ਰੋਜੈਕਟ ਨਾਲ ਜੁੜੇ ਹਨ।


ਇਸਲਿੰਗਟਨ ਦੇ ਹਾਈਵੇ 401 ਈਸਟਬਾਂਡ ਆਫ ਰੈਮਪ ਮਿੱਟੀ ਅਤੇ ਪਾਣੀ ਦੇ ਕਾਰਨ ਦਲਦਲ ਵਿਚ ਬਦਲ ਗਿਆ ਅਤੇ ਕਈ ਸਾਰੀਆਂ ਗੱਡੀਆਂ ਪਾਣੀ ਦੇ ਵਿਚ ਫੱਸ ਗਈਆਂ , ਉਨਟਾਰੀਓ ਸੂਬਾਈ ਪੁਲਿਸ ਦੇ ਸਾਰਜੈਂਟ ਕੈਰੀ ਸਕੀਮਡ ਨੇ ਕਿਹਾ ਕਿ ਕੁਝ ਡਰਾਈਵਰ ਆਪਣੇ ਵਾਹਨ ਸੜਕਾਂ ਉਪਰ ਹੀ ਛੱਡ ਕੇ ਚਲ ਗਏ ਕਿਉਕਿ ਉਹ ਪਾਣੀ ਦੇ ਵਿਚ ਗੱਡੀ ਨਹੀਂ ਚਲਾ ਪਾ ਰਹੇ ਸਨ, ਹਾਲਾਂਕਿ ਹੜ੍ਹ ਵਿਚ ਫਸੀਆਂ ਕਾਰਾਂ ਵਿੱਚੋ ਕੁਝ ਲੋਕਾਂ ਨੂੰ ਬਚਾਉਣਾ ਅਜੇ ਬਾਕੀ ਹੈ। ਹੜ੍ਹ ਦੇ ਕਾਰਨ ਹਾਈਵੇ 401 ਤੋਂ ਅਲਾਵਾ ਹਾਈਵੇ 427, ਹਾਈਵੇ 400 ਅਤੇ ਹਾਈਵੇ 409 ਬੰਦ ਕਰ ਦਿੱਤੇ ਗਏ।

ਇਸਦੇ ਨਾਲ ਹੀ ਸੇਂਟ ਕਲੇਅਰ ਐਵੇਨਿਊ ਦੀ ਜੇਨ ਸਟ੍ਰੀਟ' ਤੇ ਵੀ ਪਾਣੀ ਉਥੇ ਚਲਦੀਆਂ ਗੱਡੀਆਂ ਦੇ ਟਾਇਰਾਂ ਦੇ ਉੱਤੇ ਤਕ ਪਹੁੰਚ ਗਿਆ ਸੀ ਇਸ ਕਾਰਨ ਟੋਰਾਂਟੋ ਟ੍ਰਾੰਸਿਟ ਕਮੀਸ਼ਨ ਨੂੰ 2 ਘੰਟੇ ਤਕ ਉਸ ਰਸਤੇ ਨੂੰ ਵੀ ਬੰਦ ਕਰਨਾ ਪਿਆ ,ਇਸ ਇਲਾਕੇ ਦੇ ਵਿਚ ਦੁਪਹਿਰ ਤਕ ਸ਼ਟਲ ਬੱਸਾਂ ਚਲ ਰਹੀਆਂ ਸਨ , ਵਾਤਾਵਰਨ ਕੈਨੇਡਾ ਨੇ ਕਿਹਾ ਕਿ ਪੀਅਰਸਨ ਹਵਾਈ ਅੱਡੇ' ਤੇ ਸਵੇਰੇ 9:30 ਵਜੇ ਤੋਂ ਲੈ ਕੇ 11:30 ਤਕ 60 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ , ਟੋਰਾਂਟੋ ਅਤੇ ਰੀਜਨਲ ਕੰਸਰਵੇਸ਼ਨ ਅਥਾਰਿਟੀ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਦੇ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ।