IPL T20 : ਦਿੱਲੀ ਕੈਪੀਟਲਸ ਨੂੰ ਬੈਂਗਲੁਰੂ ਨੇ ਦਿੱਤਾ 150 ਦੌਡ਼ਾਂ ਦਾ ਟੀਚਾ

by mediateam

ਬੈਂਗਲੁਰੂ (ਵਿਕਰਮ ਸਹਿਜਪਾਲ) : IPL ਸੀਜ਼ਨ 12 ਦਾ 20ਵਾਂ ਮੈਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਦਿੱਲੀ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਦਿੱਲੀ ਨੂੰ 150 ਦੌਡ਼ਾਂ ਦੀ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਦੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ 9 ਦੌਡ਼ਾਂ ਬਣਾ ਕੇ ਕ੍ਰਿਸ ਮੌਰਿਸ ਦੀ ਗੇਂਦ 'ਤੇ ਸੰਦੀਪ ਲਾਮਿਛਾਨੇ ਨੂੰ ਕੈਚ ਦੇ ਬੈਠੇ। ਦਿੱਲੀ ਨੂੰ ਦੂਜੀ ਸਫਲਤਾ ਰਬਾਡਾ ਨੇ ਡਿਵਿਲੀਅਰਜ਼ ਨੂੰ 17 ਦੌਡ਼ਾਂ 'ਤੇ ਆਊਟ ਕਰ ਕੇ ਦਿਵਾਈ। 


ਇਸ ਤੋਂ ਬਾਅਦ ਮਾਰਕਸ ਸਟੋਨਿਸ 15 ਅਤੇ ਮੋਈਨ ਅਲੀ 32 ਦੌਡ਼ਾਂ ਬਣਾ ਕੇ ਆਊਟ ਹੋਏ। ਇਸ ਦੌਰਾਨ ਕਪਤਾਨ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਪਰ ਉਹ ਵੀ ਆਪਣੀ ਪਾਰੀ 41 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਰਬਾਡਾ ਦੀ ਗੇਂਦ ਦੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਅਈਅਰ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵੀ ਰਬਾਡਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖੀ। ਉਸ ਨੇ ਆਪਣੀ ਇਸ ਦਮਦਾਰ ਗੇਂਦਬਾਜ਼ੀ ਨਾਲ ਅਕਸ਼ਦੀਪ (19) ਅਤੇ ਪਵਨ ਨੇਗੀ ਨੂੰ ਜੀਰੋ ਦੇ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ। ਦਿੱਲੀ ਨੂੰ 8ਵੀਂ ਸਫਲਤਾ ਕ੍ਰਿਸ ਮੌਰਿਸ ਨੇ ਮੁਹੰਮਦ ਸਿਰਾਜ ਨੂੰ 1 ਦੌਡ਼ 'ਤੇ ਆਊਟ ਕਰ ਕੇ ਦਿਵਾਈ।