ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਭਾਰਤੀਆਂ ਲਈ ਹੁਣ ਇੱਕ ਬੁਰੀ ਖ਼ਬਰ ਹੈ, ਅਮਰੀਕਾ ਦੀ ਕੰਪਨੀ ਐਪਲ ਲੋਕਾਂ ਦੀ ਪਸੰਦੀਦਾ ਹੈ ਪਰ ਜਲਦ ਹੀ ਭਾਰਤ 'ਚ ਆਪਣੇ ਸਸਤੇ iPhones ਦੀ ਬਿਕਰੀ ਬੰਦ ਕਰਨ ਜਾ ਰਹੀ ਹੈ। ਦੱਸ ਦੇਈਏ ਕਿ iPhone SE ਤੇ iPhone 6 ਸੀਰੀਜ ਨੂੰ ਬੰਦ ਕਰਨ ਲਈ ਤਿਆਰ ਹੈ । ਇਸ ਤੋਂ ਪਹਿਲਾਂ ਕੰਪਨੀ ਵਲੋਂ ਅਮਰੀਕਾ 'ਚ ਵੀ ਬੀਤੇ ਸਾਲ iPhone X, iPhone SE ਤੇ iPhone 6 ਸੀਰੀਜ ਦੀ ਬਿਕਰੀ ਰੋਕ ਦਿਤੀ ਗਈ ਸੀ। ਇਸ ਦੇ ਪਿੱਛੇ ਮੁੱਖ ਕਾਰਨ iPhone XR, iPhone XS ਤੇ iPhone XS Max ਦੀ ਬਿਕਰੀ ਨੂੰ ਵਧਾਉਣਾ ਸੀ।
ਇਹ ਵੀ ਮੰਨਿਆ ਜਾ ਸਕਦਾ ਹੈ ਕਿ ਭਾਰਤ 'ਚ ਇਨ੍ਹਾਂ ਫੋਨਾਂ ਨੂੰ ਬੰਦ ਕਰਨ ਦਾ ਇਹ ਕਾਰਨ ਹੈ। ਜ਼ਿਕਰਯੋਗ ਹੈ ਕਿ ਆਈਫੋਨ 6 ਸੀਰੀਜ ਦੇ ਜਿਨ੍ਹਾਂ ਸਮਾਰਟ ਫੋਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਉਹ iPhone 6 iPhone 6s Plus ਤੇ iPhone 6 Plus ਹਨ । ਆਈਫੋਨ ਐੱਸਈ ਤੇ ਆਈਫੋਨ 6 ਸੀਰੀਜ ਬੰਦ ਹੋਣ ਨਾਲ ਯੂਜਰਜ਼ ਦਾ ਵਿਕਲਪ ਸਿਰਫ ਮਹਿੰਗੇ ਫੋਨ ਰਹਿ ਜਾਣਗੇ।
ਸੂਤਰਾਂ ਮੁਤਾਬਿਕ ਦੀ ਮੰਨੀਏ ਤਾਂ ਇਨ੍ਹਾਂ ਮਾਡਲਜ਼ ਦੀ ਸਪਲਾਈ ਬੰਦ ਹੋ ਚੁੱਕੀ ਹੈ। ਇਹ ਜਾਣਕਾਰੀ Apple distributor ਤੇ ਸੈੱਲ ਟੀਮ ਨੇ ਜਾਰੀ ਕੀਤੀ। ਦੱਸ ਦੇਈਏ ਕਿ Amazon ਤੋਂ ਵੀ iPhone 6, iPhone 6s Plus, iPhone 6 Plus ਤੇ iPhone SE ਆਉਟ ਆਫ ਸਟਾਕ ਹੋ ਗਏ ਹਨ। ਦੂਜੇ ਪਾਸੇ Flipkart 'ਤੇ ਆਈਫੋਨ ਐੱਸਈ ਤੇ ਆਈਫੋਨ 6 ਪਲਾਸ ਆਉਟ ਆਫ ਸਟਾਕ ਹਨ।