ਕਬੱਡੀ ਦੇ ਨਾਮੀ ਖਿਡਾਰੀ ਗੋਸ਼ਾ ਮੱਲ੍ਹਾ ਦੀ ਕੈਨੇਡਾ ਦੇ ਸਰੀ ਵਿਖੇ ਮੌਤ

by

ਹਠੂਰ : ਕਬੱਡੀ ਦੇ ਨਾਮੀ ਖਿਡਾਰੀ ਬਲਰੂਪ ਸਿੰਘ ਉਰਫ ਗੋਸ਼ਾ ਮੱਲ੍ਹਾ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਅਚਾਨਕ ਮੌਤ ਹੋ ਗਈ। ਇਸ ਸਬੰਧੀ ਕਬੱਡੀ ਖਿਡਾਰੀ ਬਲਰੂਪ ਸਿੰਘ ਗੋਸ਼ਾ ਮੱਲ੍ਹਾ ਦੀ ਹੋਈ ਬੇਵਕਤੀ ਮੌਤ ਸਬੰਧੀ ਅਮਰੀਕਾ ਤੋਂ ਉਨ੍ਹਾਂ ਦੇ ਵੱਡੇ ਭਰਾ ਸਮਾਜ ਸੇਵੀ ਬਲਵੰਤ ਸਿੰਘ ਨੇ ਦੱਸਿਆ ਕਿ ਗੋਸ਼ਾ ਮੱਲ੍ਹਾ ਸਰੀ ਵਿਖੇ ਆਪਣੇ ਘਰ ਦੇ ਅੱਗੇ ਦੀਆਂ ਪੌੜੀਆਂ ਚੜ੍ਹਨ ਸਮੇਂ ਪੈਰ ਫਿਸਲਣ ਨਾਲ ਸਿਰ ਵਿਚ ਗਹਿਰੀ ਸੱਟ ਲੱਗੀ। ਉਸ ਨੂੰ ਤੁਰੰਤ ਸਰੀ ਦੇ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਖੂਨ ਜ਼ਿਆਦਾ ਵਹਿਣ ਨਾਲ ਉਸ ਦੀ ਮੌਤ ਹੋ ਗਈ। 

ਉਨ੍ਹਾਂ ਦੱਸਿਆ ਕਿ ਗੋਸ਼ਾ ਮੱਲ੍ਹਾ ਦਾ ਜੱਦੀ ਪਿੰਡ ਲੋਪੋ ਸੀ ਪਰ ਬਚਪਨ ਤੋ ਲੈ ਕੇ ਜਵਾਨੀ ਤੱਕ ਆਪਣੇ ਨਾਨਕੇ ਪਿੰਡ ਮੱਲ੍ਹਾ ਵਿਖੇ ਹੀ ਰਿਹਾ। ਪੰਜਾਬੀ ਮਾਂ ਖੇਡ ਕਬੱਡੀ ਦਾ ਸੌਕ ਬਚਪਨ ਤੋ ਹੋਣ ਕਰਕੇ ਗੋਸ਼ਾ ਮੱਲ੍ਹਾ ਆਪਣੇ ਸਮੇਂ ਦਾ ਇੱਕ ਨਾਮੀ ਖਿਡਾਰੀ ਸੀ ਜਿਸ ਨੇ ਅੰਤਤ ਰਾਸ਼ਟਰੀ ਪੱਧਰ ਦੇ ਕਈ ਕਬੱਡੀ ਕੱਪ ਜਿੱਤੇ। ਗੋਸ਼ਾ ਮੱਲ੍ਹਾ ਪਿਛਲੇ ਲੰਮੇ ਸਮੇਂ ਤੋਂ ਪੱਕੇ ਤੌਰ 'ਤੇ ਸਰੀ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਕਬੱਡੀ ਖਿਡਾਰੀ ਬਲਰੂਪ ਸਿੰਘ ਗੋਸ਼ਾ ਮੱਲ੍ਹਾ ਦੀ ਮੌਤ ਤੇ ਉਨ੍ਹਾ ਦੇ ਪਰਿਵਾਰ ਨਾਲ ਕਬੱਡੀ ਖਿਡਾਰੀ ਪੰਮੀ ਮੱਲ੍ਹਾ, ਪੱਪੂ ਮੱਲ੍ਹਾ, ਕੁਲਦੀਪ ਸਿੰਘ ਯੂਐੱਸਏੇ, ਲਖਵੀਰ ਸਿੰਘ ਯੂਐੱਸਏ, ਗੁਰਦੀਪ ਸਿੰਘ ਯੂ ਕੇ, ਪਿ੍ਰਤਪਾਲ ਸਿੰਘ ਯੂਕੇ, ਜਗਜੀਤ ਸਿੰਘ ਯੂਐੱਸਏ, ਲੋਕ ਗਾਇਕ ਜੱਸੀ ਜਸਪਾਲ, ਪ੍ਰਰੋ. ਨਿਰਮਲ ਜੌੜਾ, ਪਿ੍ਰੰਸੀਪਲ ਭੁਪਿੰਦਰ ਸਿੰਘ ਢਿੱਲੋਂ , ਮਾਸਟਰ ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਕੈਟੀ, ਜੋਰਾ ਸਿੰਘ ਯੂਐੱਸਏੇ, ਧਰਮਜੀਤ ਸਿੰਘ ਯੂਐੱਸਏੇ, ਜੱਗਾ ਚਕਰ ਯੂਕੇ ਅਤੇ ਇਲਾਕੇ ਦੀਆ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।