ਕਿਚਨਰ ਵਿਚ ਗਵਾਚੀਆਂ 2 ਬੱਚੀਆਂ ਨੂੰ ਓਂਟਾਰੀਓ ਪੁਲਿਸ ਨੇ ਲੱਭੀਆਂ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਂਟਾਰੀਓ ਵਿਖੇ ਕਿਚਨਰ ਦੇ ਦੋ ਕਿਸ਼ੋਰ ਗੁੰਮ ਗਏ ਸਨ ਜਿਹਨਾਂ ਨੂੰ ਕਿ ਅਲਗੋਨਕੀਨ ਪਾਰਕ ਵਿੱਚੋ ਸੁਰੱਖਿਅਤ ਲੱਬ ਲਿਆ ਗਿਆ ਹੈ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲਵਾਇਆ ਗਿਆ। 16-16 ਸਾਲਾਂ ਦੀਆਂ ਮਰਟਾ ਮਲੇਕ ਅਤੇ ਮਾਇਆ ਮਿਰੋਤਾ ਦੇ ਗੁੰਮ ਹੋਣ ਬਾਰੇ ਸੂਚਨਾ ਸ਼ੁਕਰਵਾਰ ਨੂੰ 10 ਵਜੇ ਓਂਟਾਰੀਓ ਸੂਬਾ ਪੁਲਿਸ ਨੂੰ ਕੀਤੀ ਗਈ ਸੀ। ਇਹਨਾਂ ਦੋਹਾਂ ਬੱਚੀਆਂ ਨੂੰ ਆਖ਼ਿਰੀ ਵਾਰ ਰੇਨਬੋ ਝੀਲ ਅਤੇ ਸੂਸਨ ਝੀਲ ਦੇ ਵਿਚਕਾਰ ਪੱਛਮੀ ਅਪਲੈਂਡਸ ਟਰੇਲ ਤੋਂ ਤਕਰੀਬਨ 2 ਕੀਲੋਮੇਟਰ ਦੂਰ ਇਕ ਕੈਨੀਨ ਯੂਨਿਟ ਦੁਆਰਾ ਦੁਪਹਿਰ ਦੇ 12 ਵਜੇ ਵੇਖਿਆ ਗਿਆ ਸੀ।

ਦੋਵਾਂ ਕੁੜੀਆਂ ਆਪਣੀ ਮੰਜਿਲ ਤੋਂ ਤਕਰੀਬਨ ਇਕ ਚੌਥਾਈ ਰਸਤੇ ਅੱਗੇ ਤਕ ਵੱਧ ਗਈਆਂ ਸਨ ਇਹਸਾਸ ਹੋਇਆ ਕਿ ਉਹ ਟਰੇਲ ਤੋਂ ਕਾਫੀ ਪਰੇ ਆ ਚੁੱਕੀਆਂ ਹਨ ਅਤੇ ਗੁੰਮ ਗਈਆਂ ਹਨ। ਉਹਨਾਂ ਨੇ ਆਪਣੀ ਸਿੱਖਿਆ ਦੀ ਵਰਤੋਂ ਕਰਦੇ ਹੋਏ ਹੋਰ ਅੱਗੇ ਜਾ ਕੇ ਰਸਤਾ ਲੱਬਣ ਦੀ ਬਜਾਏ ਉਸੇ ਥਾਂ ਉਤੇ ਰਹਿ ਕੇ ਇੰਤਜ਼ਾਰ ਕਰਨ ਵਾਰੇ ਸੋਚਿਆ, ਕਿਉਕਿ ਜੇਕਰ ਉਹ ਵਧੇਰੇ ਅੱਗੇ ਚਲ ਜਾਂਦੀਆਂ ਤਾ ਕੋਈ ਵੀ ਬਚਾਅ ਟੀਮ ਉਹਨਾਂ ਨੂੰ ਲੱਭ ਨਹੀਂ ਸਕਦੇ ਸੀ, ਇਸ ਲਈ ਕੁੜੀਆਂ ਨੇ ਉਥੇ ਹੀ ਆਪਣਾ ਟੇਂਟ ਲਗਾ ਲਿਆ। ਪੁਲਿਸ ਦੇ ਮੁਤਾਬਿਕ ਜਿਸ ਹਿੱਸੇ ਵੱਲ ਕੁੜੀਆਂ ਪਹੁੰਚ ਚੁੱਕੀਆਂ ਸਨ ਉਸ ਖੇਤਰ ਦੇ ਸਖਤ, ਘਣੇ ਅਤੇ ਕੈਨੋਪੀ ਰੁੱਖਾਂ ਨਾਲ ਭਰੇ ਹੋਣ ਕਾਰਨ ਉਸ ਤਕ ਪੁੱਜਣਾ ਹਵਾਈ ਖੋਜ ਟੀਮ ਲਈ ਵਧੇਰੇ ਮੁਸ਼ਕਿਲ ਸੀ।

ਓਂਟਾਰੀਓ ਸੂਬਾ ਪੁਲਿਸ ਦੇ ਮੀਡਿਆ ਕੋਰਡੀਨੇਟਰ ਬਿੱਲ ਡਿਕਸਨ ਨੇ ਖੋਜ ਵਿਚ ਸਾਥ ਦੇਣੇ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, "ਅਸੀਂ ਕਿਸੇ ਵੀ ਸੁਝਾਵ ਲਈ ਜਨਤਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਪਰ ਅਸਲ ਵਿੱਚ ਅਸੀਂ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਇਹ ਬਹੁਤ ਵਧੀਆ ਕੰਮ ਸੀ, ਅਤੇ ਅਸੀਂ ਇਸ ਲਈ ਬਹੁਤ ਖੁਸ਼ ਹਾਂ ਕਿ ਇਹ ਉਸ ਤਰ੍ਹਾਂ ਹੀ ਪੂਰਾ ਹੋਇਆ ਜਿਵੇਂ ਹੋਣਾ ਚਾਹੀਦਾ ਸੀ।"