ਜਰਮਨੀ ‘ਚ ਗੁਰਦੁਆਰੇ ਦੇ ਗੇਟ ਤੇ ਲਿਖੀ ਗਈ ਨਸਲੀ ਟਿੱਪਣੀ..!

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਜਰਮਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ| ਜਰਮਨੀ ਦੇ ਕੋਲੋਨ ਸ਼ਹਿਰ ਦੇ ਗੁਰੂਘਰ ਦੇ ਗੇਟ ਤੇ ਸਪਰੇ ਨਾਲ MUST GO OUT ਲਿਖਿਆ ਗਿਆ ਹੈ। ਇਸ ਨਸਲੀ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਤੇ ਡਰ ਦਾ ਮਾਹੌਲ ਹੈ। 


ਇਸ ਘਟਨਾ ਤੋਂ ਬਾਅਦ ਸਿੱਖਾਂ ਨੂੰ ਆਪਣੀ ਇਸ ਬੇਗਾਨੇ ਮੁਲਕ ਵਿੱਚ ਆਪਣੀ ਸੁਰੱਖਿਆ ਦੀ ਚਿੰਤਾ ਹੈ। ਤਿੰਨ ਸਾਲ ਪਹਿਲਾਂ ਜਰਮਨੀ ਦੇ ਸ਼ਹਿਰ ਏਸੀ ਵਿੱਚ ਬੰਬ ਧਮਾਕਾ ਹੋਇਆ ਸੀ।