Facebook ਨੂੰ ਲਗਾ 34,000 ਕਰੋੜ ਦਾ ਜੁਰਮਾਨਾ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਦੁਨੀਆ ਦੀ ਦਿੱਗਜ ਨੈੱਟਵਰਕਿੰਗ ਕੰਪਨੀ ਫੇਸਬੁੱਕ 'ਤੇ ਪ੍ਰਾਈਵੇਸੀ ਦੀ ਉਲੰਘਣਾ ਮਾਮਲੇ 'ਚ ਹੁਣ ਤਕ ਦਾ ਸਭ ਤੋਂ ਵੱਡਾ ਜੁਰਮਾਨਾ ਲਾਇਆ ਗਿਆ ਹੈ। ਅਮਰੀਕੀ ਰੈਗੂਲੇਟਰੀ ਨੇ ਫੇਸਬੁੱਕ 'ਤੇ ਪੰਜ ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਲਗਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਹ ਕਾਰਵਾਈ ਸੋਸ਼ਲ ਨੈੱਟਵਰਕ ਦੀ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਕੀਤੀ ਗਈ ਹੈ।