by mediateam
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਮੈਂਬਰ ਪਾਰਲੀਮੈਂਟ ਨੇ ਗ੍ਰੀਨ ਕਾਰਡ ਜਾਰੀ ਕਰਨ ਨੂੰ ਲੈ ਕੇ ਮੌਜੂਦਾ 7 ਫ਼ੀਸਦੀ ਦੀ ਸੀਮਾ ਨੂੰ ਹਟਾਉਣ ਦੇ ਉਦੇਸ਼ ਨਾਲ ਬੁੱਧਵਾਰ ਨੂੰ ਪਾਰਲੀਮੈਂਟ 'ਚ ਇੱਕ ਬਿੱਲ ਪਾਸ ਕੀਤਾ ਜਿਸ ਤਹਿਤ ਆਈਟੀ ਪ੍ਰੋਫੈਸ਼ਨਲ ਭਾਰਤੀਆ ਨੂੰ ਅਮਰੀਕਾ 'ਚ ਪੱਕੇ ਤੌਰ 'ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲੇਗੀ। ਅਮਰੀਕਾ ਨੇ ਨਵੇਂ ਬਿੱਲ ਤਹਿਤ ਵੀਜ਼ੇ ਦੀ ਦਰ 7 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤਾ ਹੈ।
ਗ੍ਰੀਨ ਕਾਰਡ ਦੇ ਭਾਰਤੀਆਂ ਨੂੰ ਫ਼ਾਇਦੇ
ਇਸ ਬਿੱਲ ਦੇ ਪਾਸ ਹੋਣ ਦੇ ਨਾਲ ਅਮਰੀਕਾ 'ਚ ਨੌਕਰੀ ਦੇ ਅਧਾਰ 'ਤੇ ਮਿਲਣ ਵਾਲੀ ਆਰਜੀ ਰੈਜ਼ੀਡੈਂਸੀ ਸਬੰਧੀ ਸੀਮਾ ਖ਼ਤਮ ਹੋ ਜਾਏਗੀ। ਮੌਜੂਦਾ ਨਿਯਮਾਂ ਅਨੁਸਾਰ ਇੱਕ ਸਾਲ 'ਚ ਅਧਿਕਾਰਤ 1 ਲੱਖ 40 ਹਜ਼ਾਰ ਗ੍ਰੀਨ ਕਾਰਡ ਹੀ ਜਾਰੀ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਕਿਸੇ ਵੀ ਇੱਕ ਦੇਸ਼ ਤੋਂ 9800 ਨਾਗਰਿਕਾਂ ਨੂੰ ਇੱਕ ਸਾਲ 'ਚ ਟੈਮਪਰੇਰੀ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ।