by mediateam
ਚੰਡੀਗੜ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ pseb.ac.in 'ਤੇ ਜਾ ਕੇ ਡੇਟਸ਼ੀਟ ਚੈੱਕ ਕਰ ਸਕਦੇ ਹਨ। ਪੀਸੀਐੱਸਬੀ ਉਨ੍ਹਾਂ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਆਯੋਜਿਤ ਕਰਨ ਜਾ ਰਿਹਾ ਹੈ, ਜੋ ਦੱਸਵੀਂ ਦੀ ਪ੍ਰੀਖਿਆ ਪਾਸ ਨਹੀਂ ਕਰ ਪਾਏ ਸਨ।
ਦੱਸਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ਡਿਊਲ
- ਪ੍ਰੀਖਿਆ ਸ਼ੁਰੂ ਹੋਣ ਦੀ ਮਿਤੀ - 24 ਜੁਲਾਈ 2019
- ਪ੍ਰੀਖਿਆ ਖ਼ਤਮ ਹੋਣ ਦੀ ਮਿਤੀ - 13 ਅਗਸਤ 2019
ਹਰ ਪੇਪਰ ਲਈ ਵਿਦਿਆਰਥੀਆਂ ਨੂੰ ਤਿੰਨ ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ। ਪੇਪਰ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤਕ ਚੱਲੇਗਾ।
PSBEB class 10 compartment date sheet 2019 ਇੰਝ ਕਰੋ ਡਾਊਨਲੋਡ
- ਸਭ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ 'ਤੇ ਕਲਿਕ ਕਰੋ।
- ਹੁਣ ਲੈਟੇਸਟ ਨਿਊਜ਼ ਦੇ ਹੇਠਾਂ ਮੌਜੂਦ 'reapper, Compartment exams 2019' ਦੇ ਲਿੰਕ 'ਤੇ ਕਲਿਕ ਕਰੋ।
- ਹੁਣ ਇਕ ਨਵਾਂ ਪੇਜ਼ ਓਪਨ ਹੋਵੇਗਾ।
- ਹੁਣ ਡੇਟਸ਼ੀਟ ਪੀਡੀਐੱਫ ਫਾਈਲ ਓਪਨ ਹੋਵੇਗੀ, ਇਸ ਨੂੰ ਡਾਊਨਲੋਡ ਕਰ ਲਓ।