ਅਮਰੀਕਾ ਵਲੋਂ ਈਰਾਨ ‘ਤੇ ਪਾਬੰਦੀਆਂ ਨੂੰ ਜਲਦ ਹੀ ਵਧਾਇਆ ਜਾਵੇਗਾ – ਟਰੰਪ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ 'ਤੇ ਪਾਬੰਦੀਆਂ ਨੂੰ ਜਲਦ ਹੀ ਵਧਾਇਆ ਜਾਵੇਗਾ। ਦਰਅਸਲ, ਤਹਿਰਾਨ ਨੇ ਆਖਿਆ ਹੈ ਕਿ ਉਸ ਨੇ 2015 ਦੇ ਪ੍ਰਮਾਣੂ ਸਮਝੌਤੇ ਦੇ ਤਹਿਤ ਨਿਰਧਾਰਤ ਯੂਰੇਨੀਅਮ ਦੇ ਨਿਕਾਸ ਦੀ ਹੱਦ ਪਾਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਸਮਝੌਤੇ 'ਚੋਂ ਅਮਰੀਕਾ ਬਾਹਰ ਹੋ ਗਿਆ ਹੈ। 

ਟਰੰਪ ਨੇ ਟਵਿੱਟਰ 'ਤੇ ਕਿਹਾ ਕਿ ਈਰਾਨ ਨੇ ਲੰਬੇ ਸਮੇਂ ਤੋਂ ਯੂਰੇਨੀਅਮ ਦੇ ਨਿਕਾਸ ਨੂੰ ਗੁਪਤ ਤਰੀਕੇ ਨਾਲ ਅੱਗੇ ਵਧਾਇਆ, ਜੋ ਜਾਨ ਕੇਰੀ ਅਤੇ ਓਬਾਮਾ ਪ੍ਰਸ਼ਾਸਨ ਵੱੱਲੋਂ ਕੀਤੇ ਗਏ 150 ਅਰਬ ਡਾਲਰ ਦੇ ਕਰਾਰ ਦਾ ਪੂਰਾ ਉਲੰਘਣ ਹੈ। ਟਰੰਪ ਨੇ ਆਖਿਆ ਕਿ ਯਾਰ ਰੱਖੋਂ, ਇਹ ਸਮਝੌਤਾ ਕੁਝ ਵਰ੍ਹਿਆਂ 'ਚ ਬੇਅਸਰ ਹੋਣ ਵਾਲਾ ਹੈ ਅਤੇ ਜਲਦ ਹੀ ਪਾਬੰਦੀਆਂ ਹੋ ਵਧ ਜਾਣਗੀਆਂ।