ਪਰਮੀਸ਼ ਵਰਮਾ ਦੀ ਫਿਲਮ ‘ ਸਿੰਘਮ ‘ ਦਾ ਟਰੇਲਰ ਲਾਂਚ

by mediateam

ਮੀਡੀਆ ਡੈਸਕ ( NRI MEDIA )

ਪਾਲੀਵੁੱਡ ਵਿੱਚ ਪਰਮੀਸ਼ ਵਰਮਾ ਦੀ ਫਿਲਮ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਸੀ ਇਸ ਫ਼ਿਲਮ ਦਾ ਨਾਮ ਹੈ ਸਿੰਘਮ ,  ਇਸ ਫ਼ਿਲਮ ਦਾ ਟੀਜ਼ਰ ਪਿਛਲੇ ਦਿਨੀ ਰਿਲੀਜ਼ ਹੋਇਆ ਸੀ ਜਿਸ ਦਾ ਟਰੇਲਰ ਹੁਣ ਆ ਚੁੱਕਾ ਹੈ , ਫਿਲਮ ਦਾ ਟ੍ਰੇਲਰ ਕਾਫੀ ਸ਼ਾਨਦਾਰ ਅਤੇ ਐਕਸ਼ਨ ਨਾਲ ਭਰਪੂਰ ਹੈ , ਫਿਲਮ ਦੇ ਟ੍ਰੇਲਰ ਵਿੱਚ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀ ਕੈਮਿਸਟਰੀ ਵੀ ਕਾਫੀ ਚੰਗੀ ਨਜ਼ਰ ਆ ਰਹੀ ਹੈ , ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕਰਤਾਰ ਚੀਮਾ ਵੀ ਫਿਲਮ ਵਿੱਚ ਵਿਲੇਨ ਦਾ ਰੋਲ ਨਿਭਾਉਣਗੇ , ਫਿਲਮ ਦਾ ਟਰੇਲਰ ਰਿਲੀਜ਼ ਹੁੰਦੇ ਹੀ ਵਾਇਰਲ ਹੋ ਚੁੱਕਾ ਹੈ ਅਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ |


ਇਸ ਫਿਲਮ ਦੇ ਟਰੇਲਰ ਵਿੱਚ ਪਰਮੀਸ਼ ਵਰਮਾ ਸਖ਼ਤ ਅਤੇ ਇਮਾਨਦਾਰ ਪੁਲਿਸ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ , ਫਿਲਮ ਨੂੰ ਅਜੇ ਦੇਵਗਨ ਵਲੋਂ ਬਣਾਇਆ ਜਾ ਰਿਹਾ ਹੈ ਅਤੇ ਇਹ ਫਿਲਮ ਹਿੰਦੀ ਫਿਲਮ ਸਿੰਘਮ ਦਾ ਰੀਮੇਕ ਹੈ |