ਅਮਰੀਕਾ ਨੇ ਈਜਾਦ ਕੀਤਾ ਥੋਰ ਹਥਿਆਰ – ਬਿਨਾਂ ਦਿਸੇ ਡਰੋਨ ਸੁੱਟਣ ਵਿੱਚ ਮਦਦਗਾਰ

by mediateam

ਵਾਸ਼ਿੰਗਟਨ , 08 ਜੁਲਾਈ ( NRI MEDIA )

ਅਮਰੀਕੀ ਫੌਜਾਂ ਤਖਤਿਆਂ ਕੋਲ ਹੁਣ ਜਲਦ ਹੀ  ਹਾਈ ਪਾਵਰ ਵਾਲੇ ਮਾਇਕਰੋਵੇਵ ਨਾਲ ਬਣੇ ਹਥਿਆਰ ਹੋਣਗੇ ਜੋ ਕਿ ਦੁਸ਼ਮਣਾਂ ਦੇ ਡਰੋਨ ਨੂੰ ਝੱਟ ਪੱਟ ਹੀ ਖਤਮ ਕਰ ਦੇਣਗੇ , ਏਅਰ ਫੋਰਸ ਲੈਬੋਰਟਰੀ ਨੇ ਕਿਰਟਲੈੰਡ ਏਅਰ ਫੋਰਸ ਬੇਸ ਵਿਚ ਇਸ ਹਥਿਆਰ ਨੂੰ ਪੇਸ਼ ਕੀਤਾ ਗਿਆ ਅਤੇ ਇਸਦਾ ਲਾਈਵ ਪ੍ਰਦਰਸ਼ਨ ਦਿਖਾਇਆ ਗਿਆ , ਇਸ ਹਥਿਆਰ ਦੀ ਮਦਦ ਨਾਲ ਇਕ ਉਡਦਾ ਹੋਇਆ ਡਰੋਨ ਇਲੈਕਟ੍ਰੋਮਗਨੇਟਿਕ ਤਰੰਗਾਂ ਦੀ ਬੇਅਵਾਜ ਅਣਦਿੱਖ ਸ਼ਕਤੀ ਰਾਹੀਂ ਹੇਠਾਂ ਡਿੱਗ ਗਿਆ।


ਇਸ ਹਥਿਆਰ ਦਾ ਨਾਮ 'ਥੋਰ' ਰੱਖਿਆ ਗਿਆ ਹੈ, ਜਿਸਦਾ ਪੂਰਾ ਮਤਲਬ ਹੈ 'ਟੈਕਟਿਕਲ ਹਾਈ ਪਾਵਰ ਮਾਇਕਰੋਵੇਵ ਓਪਰੇਸ਼ਨਲ ਰੇਸਪੌਂਡਰ , ਇਹ ਇਕ ਝਟਕੇ ਦੇ ਵਿਚ ਹੀ ਅਸਮਾਨ ਵਿਚ ਉੱਡਣ ਵਾਲੇ ਡਰੋਨਾਂ ਨੂੰ ਧਰਾਸ਼ਾਈ ਕਰ ਸਕਦਾ ਹੈ, ਇਸਦੇ ਪ੍ਰਦਰਸ਼ਨ ਤੋਂ ਬਾਅਦ ਐਂਡਰਸਨ ਨੇ ਕਿਹਾ ਕਿ ਇਹ ਫਲੈਸ਼ ਲਾਈਟ ਵਾਂਗ ਕੰਮ ਕਰਦਾ ਹੈ ਇਸਦਾ ਬਟਨ ਦਬਾਉਂਦਿਆਂ ਹੀ ਇਹ ਪਲਕ ਝਪਕਦਿਆਂ ਹੀ ਇਸਦੀ ਜੱਦ ਵਿਚ ਆਉਣ ਵਾਲੀ ਚੀਜ ਨੂੰ ਖਤਮ ਕਰ ਦੇਵੇਗਾ |

ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਹਥਿਆਰ ਨੂੰ ਸਿਰਫ 18 ਮਹੀਨਿਆਂ ਦੇ ਸਮੇਂ ਵਿਚ ਤਿਆਰ ਕੀਤਾ ਗਿਆ ਹੈ ਤਾਂ ਜੋ ਕਿ ਇਹ ਸੈਨਿਕਾਂ ਨੂੰ ਜਲਦ ਤੋਂ ਜਲਦ ਉਪਲਬਧ ਹੋ ਸਕੇ , ਇਸਤੋਂ ਪਹਿਲਾ ਫੌਜ ਵਿਚ ਸ਼ਾਮਲ ਸ਼ਾਰਪ ਸ਼ੂਟਰ ਅਤੇ ਮਿਲਟ੍ਰੀ ਜੈਟ ਇਕ ਹੀ ਵਾਰ ਵਿਚ 50 ਡਰੋਨ ਨੂੰ ਖਤਮ ਨਹੀਂ ਕਰ ਸਕਦੇ ਸਨ ਪਰ ਇਹ ਥੋਰ ਇੰਝ ਕਰ ਸਕਦਾ ਹੈ , ਇਸ ਹਥਿਆਰ ਦੇ ਨਾਲ ਇਕ ਰਿਮੋਟ ਵੀ ਹੈ ਜੋ ਕਿ ਅੰਟੀਨੇ ਦੀ ਦਿਸ਼ਾ ਨੂੰ ਬਦਲਦਾ ਹੈ, ਇਸਦੀ ਮਦਦ ਨਾਲ ਅੰਟੀਨਾ 360 ਡੀਗਰੀ ਤਕ ਘੁੰਮ ਕੇ ਦੁਸ਼ਮਣਾਂ ਦੇ ਡਰੋਨਾਂ ਨੂੰ ਖਤਮ ਕਰ ਸਕਦਾ ਹੈ |

ਇਸਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਸੁਰੱਖਿਆ ਵਿਭਾਗ ਇਸ ਹਥਿਆਰ ਨੂੰ ਆਪਣੇ ਖੇਤਰ ਵਿਚ ਬਣਾਉਣ ਲਈ ਮੰਨਦਾ ਹੈ ਤਾਂ ਇਸ ਨਾਲ ਕਾਫੀ ਸਾਰੀ ਨੌਕਰੀਆਂ ਦੀ ਉਸਾਰੀ ਵੀ ਹੋ ਸਕੇਗੀ , ਹੁਣ ਪੈਂਟਾਗਨ ਇਸ ਹਥਿਆਰ ਦਾ ਟਰਾਇਲ ਕਰੇਗਾ ਅਤੇ ਜੇਕਰ ਉਹ ਇਸ ਹਥਿਆਰ ਨੂੰ ਪਾਸ ਕਰਦਾ ਹੈ ਤਾਂ ਜਲਦ ਹੀ ਇਹ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਸਕਦਾ ਹੈ |