ਮਹਿਲਾ ਵਿਸ਼ਵ ਕੱਪ – ਅਮਰੀਕਾ ਨੇ ਨੀਦਰਲੈਂਡ ਨੂੰ ਹਰਾ ਜਿੱਤਿਆ ਫੀਫਾ ਵਰਲਡ ਕੱਪ

by mediateam

ਲਿਓਨ , 08 ਜੁਲਾਈ ( NRI MEDIA )

ਅਮਰੀਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇਥੇ ਮੌਜੂਦਾ ਯੂਰਪੀਅਨ ਚੈਂਪੀਅਨ ਨੀਂਦਰਲੈਂਡ ਨੂੰ 2-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ , ਕੁੱਲ ਮਿਲਾ ਕੇ ਅਮਰੀਕਾ ਦਾ ਇਹ ਚੌਥਾ ਵਿਸ਼ਵ ਕੱਪ ਖ਼ਿਤਾਬ ਹੈ , ਇਸ ਤੋਂ ਪਹਿਲਾਂ, ਅਮਰੀਕਾ ਨੇ 1991, 1999 ਅਤੇ 2015 ਵਿੱਚ ਵਿਸ਼ਵ ਕੱਪ ਜਿੱਤਿਆ ਸੀ , ਫਾਈਨਲ ਮੁਕਾਬਲੇ ਵਿਚ ਅਮਰੀਕਾ ਦੇ ਲਈ ਮੇਗਨ ਰੈਪਿਨੋ ਅਤੇ ਰੋਜ਼ ਲਵੇਲੇ ਨੇ ਗੋਲ ਕੀਤੇ , ਮੇਗਨ ਰੈਪਿਨੋ ਨੇ ਪੇਨਲਟੀ ਦੇ ਦੌਰਾਨ ਜਦਕਿ ਰੋਜ਼ ਲਵੇਲੇ ਨੇ ਫੀਲਡ ਗੋਲ ਕੀਤਾ |


ਮੈਚ ਦੇ ਪਹਿਲੇ ਹਾਫ ਵਿਚ ਦੋਵੇਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ , ਨੀਦਰਲੈਂਡ ਨੇ ਇੱਕ ਯੋਜਨਾ ਦੇ ਤਹਿਤ ਬਾਲ ਨੂੰ ਕੰਟਰੋਲ ਵਿੱਚ ਰੱਖਿਆ ਅਤੇ ਅਮਰੀਕਾ ਨੂੰ ਮੌਕੇ ਨਹੀਂ ਦਿੱਤੇ ,ਅਮਰੀਕਾ ਨੇ ਕਈ ਵਾਰ ਗੋਲ ਪੋਸਟ ਤੇ ਹਮਲਾ ਕੀਤਾ ਪਰ ਉਨ੍ਹਾਂ ਨੂੰ 18 ਗਜ ਦੇ ਬਕਸੇ ਅੰਦਰ ਸਫਲਤਾ ਪ੍ਰਾਪਤ ਨਹੀਂ ਹੋਈ , ਦੂਜਾ ਹਾਫ ਪੂਰੀ ਤਰ੍ਹਾਂ ਅਮਰੀਕਾ ਦੇ ਨਾਮ ਰਿਹਾ , ਨੀਂਦਰਲੈਂਡਜ਼ ਦੀ ਟੀਮ ਇਸ ਹਾਫ ਵਿਚ ਸ਼ੁਰੂ ਤੋਂ ਹੀ ਦਬਾਅ ਵਿਚ ਨਜ਼ਰ ਆਇਆ ,   61 ਵੇਂ ਮਿੰਟ ਵਿੱਚ ਅਮਰੀਕਾ ਨੂੰ ਇਸਦਾ ਫਾਇਦਾ ਮਿਲਿਆ ,  61 ਵੇਂ ਮਿੰਟ ਵਿੱਚ ਸਟਾਰ ਖਿਡਾਰੀ ਮੋਰਗਨ ਵਿਰੁੱਧ ਡਚ ਖਿਡਾਰੀ ਨੇ ਫਾਉੱਲ ਕੀਤਾ ਅਤੇ ਅਮਰੀਕਾ ਨੂੰ ਪੈਨੇਲਟੀ ਮਿਲੀ |

ਰੇਪਿਨੋ ਨੇ ਬਿਨਾਂ ਕਿਸੇ ਗਲਤੀ ਕੀਤੀ ਹੋਈ ਗੇਂਦ ਨੂੰ ਗੋਲ ਵਿੱਚ ਪਾ ਕੇ ਆਪਣੀ ਟੀਮ ਨੂੰ ਅੱਗੇ ਵਧਾਇਆ , ਇਸ ਤੋਂ ਅੱਠ ਮਿੰਟ ਬਾਅਦ, ਅਮਰੀਕਾ ਨੇ ਇਕ ਹੋਰ ਹਮਲਾ ਕੀਤਾ ਇਸ ਵਾਰ ਲਵੇਲੇ ਨੂੰ ਬਾਕਸ ਦੇ ਨੇੜੇ ਜਗਾਹ ਮਿਲੀ ਅਤੇ ਉਨ੍ਹਾਂ ਨੇ ਗੋਲ ਕਰਦੇ ਹੋਏ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ |

ਮੇਗਨ ਰੈਪਿਨੋ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਗੋਲ਼ਡਨ ਬੂਟ ਦਿੱਤਾ ਗਿਆ ਹੈ, ਉਨ੍ਹਾਂ ਨੇ ਟੂਰਨਾਮੈਂਟ ਵਿੱਚ ਕੁੱਲ ਛੇ ਗੋਲ ਕੀਤੇ ਹਨ , ਐਲੇਕਸ ਮੋਰਗਨ ਨੇ ਵੀ ਟੂਰਨਾਮੈਂਟ ਵਿੱਚ ਇੰਨੇ ਹੀ ਗੋਲ ਕੀਤੇ ਸਨ ਪਰ ਉਨ੍ਹਾਂ ਵਲੋਂ ਮੇਗਨ ਰੈਪਿਨੋ ਤੋਂ ਜ਼ਿਆਦਾ ਸਮਾਂ ਲੈਣ ਕਾਰਨ ਉਨ੍ਹਾਂ ਨੂੰ ਸੋਨੇ ਦੇ ਬੂਟ ਨਹੀਂ ਮਿਲਿਆ |