ਪੰਜਾਬ ‘ਚ ਫਿਰ ਬਦਲੀਆ ਗਿਆ ਸਕੂਲਾਂ ਦਾ ਸਮਾਂ

by

ਮੋਹਾਲੀ : ਪੰਜਾਬ 'ਚ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਗਿਆ ਹੈ। ਪਹਿਲੀ ਅਪ੍ਰੈਲ ਤੋਂ ਨਵਾਂ ਸਮਾਂ ਸਵੇਰੇ 8 ਵਜੇ ਹੋਵੇਗਾ ਜਦਕਿ ਦੁਪਹਿਰ 2 ਵਜੇ ਛੁੱਟੀ ਹੋਵੇਗੀ। ਇਸ ਸਬੰਧੀ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਇੱਕ ਪੱਤਰ ਜਾਰੀ ਕਰ ਦਿੱਤਾ ਹੈ। ਹੁਕਮ ਹਨ ਕਿ ਸੂਬੇ ਦੇ ਸਾਰੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲ ਉਪਰੋਕਤ ਸਮੇਂ ਅਨੁਸਾਰ ਸਕੂਲ ਖੁੱਲ੍ਹਣਗੇ। ਹੁਕਮ ਨਿੱਜੀ ਅਤੇ ਏਡਿਡ ਸਕੂਲਾਂ ਤੋਂ ਇਲਾਵਾ ਅੈਫ਼ੀਲਿਏਟਿਡ ਸਕੂਲਾਂ ਲਈ ਵੀ ਲਾਗੂ ਰਹਿਣਗੇ।