by
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਪੈਂਟਾਗਨ ਦਾ ਪੈਸਾ ਨਾ ਵਰਤੇ ਜਾਣ ਦੇ ਫ਼ੈਸਲੇ ਨੂੰ ਅਪੀਲਜ਼ ਕੋਰਟ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਲਈ ਮੈਕਸਿਗੋ ਨਾਲ ਲੱਗਦੀ ਸਰਹੱਦ 'ਤੇ ਕੰਧ ਬਣਾਉਣ ਲਈ ਬਹਾਲ ਰੱਖਿਆ ਹੈ। ਰਾਸ਼ਟਰਪਤੀ ਟਰੰਪ ਵਲੋਂ 2020 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਦੇ ਮਨਸੂਬਿਆਂ ਨੂੰ ਇਸ ਨਾਲ ਝਟਕਾ ਲੱਗ ਸਕਦਾ ਹੈ।
ਸਾਂ ਫਰਾਂਸਿਸਕੋ ਵਿਚ 9ਵੇਂ ਯੂਐਸ ਸਰਕਟ ਕੋਰਟ ਆਫ਼ ਅਪੀਲਜ਼ ਦੇ ਤਿੰਨ ਜੱਜਾਂ 'ਤੇ ਆਧਾਰਤ ਬੈਂਚ ਨੇ ਹੇਠਲੀ ਦੇ ਫ਼ੈਸਲੇ ਨਾਲ ਸਹਿਮਤੀ ਜਤਾਈ ਅਤੇ ਐਰੀਜ਼ੋਨਾ, ਕੈਲੀਫੋਰਨੀਆ ਅਤੇ ਨਿਊ ਮੈਕਸਿਕੋ ਵਿਚ ਕੰਧ ਲਈ ਰੱਖਿਆ ਵਿਭਾਗ ਦਾ ਪੈਸਾ ਸਰਕਾਰ ਵਲੋਂ ਵਰਤੇ ਜਾਣ 'ਤੇ ਰੋਕ ਲਗਾ ਦਿੱਤੀ। ਕੇਸ ਦੀ ਸੁਣਵਾਈ ਜਾਰੀ ਰਹਿਣ ਤੱਕ ਪ੍ਰਸ਼ਾਸਨ ਕੰਧ ਨਹੀਂ ਉਸਾਰ ਸਕੇਗਾ। ਇਸ ਫ਼ੈਸਲੇ ਨਾਲ ਟਰੰਪ ਦੀ ਯੋਜਨਾ ਨੂੰ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਘੱਟ ਰਾਸ਼ੀ ਦਿੱਤੇ ਜਾਣ 'ਤੇ 35 ਦਿਨਾਂ ਤੱਕ ਅਮਰੀਕਾ ਵਿਚ ਤਾਲਾਬੰਦੀ ਹੋਈ ਸੀ।
More News
NRI Post