ਓਂਟਾਰੀਓ ‘ਚ ਫੈਡਰਲ ਸਰਕਾਰ ਖੋਲ੍ਹਣ ਜਾ ਰਹੀ ਹੈ 50 ਭੰਗ ਦੇ ਸਟੋਰ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਂਟਾਰੀਓ 'ਚ ਗੈਰ-ਸਰਕਾਰੀ ਮੈਰੀਜੁਆਨਾ ਰਿਟੇਲ ਸਟੋਰਾਂ ਨੂੰ ਲਾਇਸੰਸ ਮੁਹੱਈਆ ਕਰਾਉਣ ਦੀ ਆਪਣੀ ਅਗਲੀ ਯੋਜਨਾ ਨੂੰ ਅਮਲ 'ਚ ਲਿਆ ਕੇ ਓਨਟਾਰੀਓ ਸਰਕਾਰ ਇਸ ਦੀ ਗੈਰ-ਕਾਨੂੰਨੀ ਬਾਜ਼ਾਰ 'ਤੇ ਨਿਸ਼ਾਨਾ ਵਿੰਨ੍ਹਣ ਦੇ ਨਾਲ-ਨਾਲ ਨੌਜਵਾਨਾਂ ਅਤੇ ਭਾਈਚਾਰੇ ਦੀ ਸੁਰੱਖਿਆ ਕਰਨ ਜਾ ਰਹੀ ਹੈ। ਇਹ ਸਭ ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਦੇ ਕਾਨੂੰਨੀਕਰਨ ਅਤੇ ਇਸ ਦੀ ਸਪਲਾਈ ਲਾਇਸੰਸ ਦੇ ਪ੍ਰਬੰਧਾਂ ਤਹਿਤ ਕੀਤੇ ਜਾਣ ਦੇ ਸਬੰਧ 'ਚ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਰੌਡ ਫਿਲਿਪਸ ਐਲਾਨ ਕੀਤਾ ਕਿ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਓਂਟਾਰੀਓ, ਜਿਹੜੀ ਕਿ ਮੈਰੀਜੁਆਨਾ ਰੀਟੇਲ ਸਟੋਰਾਂ ਲਈ ਪ੍ਰੋਵਿੰਸ਼ੀਅਲ ਰੈਗੂਲੇਟਰ ਹੈ। 

ਉਸ ਨੂੰ 42 ਪ੍ਰਾਈਵੇਟ ਮੈਰੀਜੁਆਨਾ ਰੀਟੇਲ ਸਟੋਰਾਂ ਨੂੰ ਅਧਿਕਾਰਤ ਕਰਨ ਲਈ ਦੂਜੀ ਲਾਟਰੀ ਕੱਢਣ ਦੀ ਰੈਗੂਲੇਟਰੀ ਅਥਾਰਟੀ ਦਿੱਤੀ ਗਈ ਹੈ। ਇਸ ਸਾਲ ਗਰਮੀਆਂ 'ਚ ਇਸ 'ਚ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਕਮਿਸ਼ਨ ਕੋਲ ਆਨਲਾਈਨ ਇੰਟਰਸਟ ਫਾਰਮ ਜਮ੍ਹਾ ਕਰਵਾ ਸਕਦੀਆਂ ਹਨ। ਫਰਸਟ ਨੇਸ਼ਨ ਕਮਿਊਨਿਟੀਜ਼ ਨੇ ਵੀ ਆਪਣੇ ਇਲਾਕੇ 'ਚ ਸੇਫ ਅਤੇ ਸਕਿਓਰ ਰੀਟੇਲ ਆਊਟਲੈੱਟਸ ਚਲਾਉਣ 'ਚ ਓਂਟਾਰੀਓ ਸਰਕਾਰ ਕੋਲ ਆਪਣੀ ਦਿਲਚਸਪੀ ਵਿਖਾਈ ਹੈ। 

ਇਸੇ ਲਈ ਸਰਕਾਰ ਫਰਸਟ ਨੇਸ਼ਨਜ਼ ਰਿਜ਼ਰਵਜ਼ ਲਈ  8 ਸਟੋਰ ਖੋਲਣ ਦੀ ਇਜਾਜ਼ਤ ਦੇਣ ਦੀ ਤਿਆਰੀ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਓਂਟਾਰੀਓ ਭਰ 'ਚ ਮੈਰੀਯੁਆਨਾ ਸਟੋਰ ਖੋਲਣ ਲਈ ਜ਼ਿੰਮੇਵਾਰ ਪਹੁੰਚ ਅਪਣਾਉਣਾ ਚਾਹੁੰਦੀ ਹੈ ਤਾਂ ਜੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰੀ ਪ੍ਰਕਿਰਿਆ ਸੰਪਨ ਹੋ ਸਕੇ ਅਤੇ ਗੈਰ-ਕਾਨੂੰਨੀ ਬਾਜ਼ਾਰ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਸਕੇ। ਨੈਸ਼ਨਲ ਸਪਲਾਈ 'ਚ ਥੋੜਾ ਸੁਧਾਰ ਲਿਆਉਣ ਲਈ ਅਸੀਂ 50 ਨਵੇਂ ਮੈਰੀਜੁਆਨਾ ਸਟੋਰ ਲਾਇਸੰਸ ਜਾਰੀ ਕਰਨ ਜਾ ਰਹੇ ਹਾਂ।