by mediateam
ਰੋਪੜ : ਨੰਗਲ 'ਚ ਬਰਗਰ ਖਾਣ ਤੋਂ ਬਾਅਦ 11 ਲੋਕ ਬਿਮਾਰ ਹੋ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਿਮਾਰ ਲੋਕਾਂ 'ਚੋਂ 7 ਲੋਕਾਂ ਨੇ Online Order ਕਰ ਬਰਗਰ ਮੰਗਵਾਇਆ ਸੀ, ਜਦਕਿ ਚਾਰ ਨੇ ਸੈਕਟਰ-2 ਸਥਿਤ ਦੁਕਾਨ 'ਤੇ ਜਾ ਕੇ ਬਰਗਰ ਖਾਧਾ ਸੀ। ਬਰਗਰ ਖਾਂਦੇ ਹੀ ਲੋਕ ਉਲਟੀਆਂ ਕਰਨ ਲੱਗੇ।
ਨਵਾਂ ਨੰਗਲ ਐੱਨਐੱਫਐੱਲ ਹਸਪਤਾਲ 'ਚ ਭਰਤੀ ਸੈਕਟਰ 5 ਦੀ ਨੇਹਾ ਤੇ ਬਾਸ ਪਿੰਡ ਦੀ ਨੀਲਮ ਉਸ ਦੀ ਬੇਟੀ ਬਬੀਤਾ, ਭੈਣ ਰੈਨੂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਬਰਗਰ ਆਡਰ ਕਰਵਾਇਆ ਸੀ, ਬਰਗਰ ਖਾਂਦੇ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਦੁਕਾਨ 'ਤੇ ਜਾ ਕੇ ਬਰਗਰ ਖਾਧਾ ਤੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਖਦਸ਼ਾ ਜਤਾਈ ਜਾ ਰਹੀ ਹੈ ਕਿ ਦੁਕਾਨਦਾਰ ਨੇ ਬਰਗਰ 'ਚ ਬੇਹੀ ਸਮਾਗਰੀ ਦਾ ਪ੍ਰਯੋਗ ਕੀਤਾ ਹੈ।