ਬੀਜਿੰਗ / ਓਟਾਵਾ , 04 ਜੁਲਾਈ ( NRI MEDIA )
ਚੀਨ ਅਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਦਾ ਨਾਮ ਨਹੀਂ ਲੈ ਰਹੇ , ਪਿਛਲੇ ਦਿਨੀ ਕੈਨੇਡਾ ਨੂੰ ਲੱਗਾ ਸੀ ਕਿ ਇਹ ਰਿਸ਼ਤੇ ਹੁਣ ਸੁਧਰ ਜਾਣਗੇ ਪਰ ਚੀਨ ਨੇ ਕੈਨੇਡਾ ਨੂੰ ਇਕ ਵਾਰ ਫਿਰ ਚੇਤਾਵਨੀ ਦਿਤੀ ਹੈ , ਚੀਨ ਨੇ ਕਿਹਾ ਕਿ ਅਮਰੀਕਾ ਕਦੇ ਵੀ ਕੈਨੇਡਾ ਅਤੇ ਚੀਨ ਦੇ ਸੰਬੰਧਾਂ ਨੂੰ ਸੁਧਾਰਨ ਵਿਚ ਮਦਦ ਨਹੀਂ ਕਰ ਸਕਦਾ , ਚੀਨ ਨੇ ਕਿਹਾ ਕਿ ਕੈਨੇਡਾ ਦਾ ਇਹ ਸੋਚਣਾ ਬਿਲਕੁਲ ਗਲਤ ਹੈ ਅਮਰੀਕਾ ਇਸ ਮਾਮਲੇ ਵਿਚ ਕੋਈ ਸਹਾਇਤਾ ਕਰੇਗਾ , ਪਿਛਲੇ ਦਿਨੀ ਜਪਾਨ ਦੇ ਜੀ 20 ਸਮੇਲਨ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਮੁੱਖਾ ਵਿਚਕਾਰ ਗੱਲਬਾਤ ਹੋਈ ਸੀ ਪਰ ਇਸ ਤੋਂ ਬਾਅਦ ਵੀ ਦੋਵੇਂ ਦੇਸ਼ਾਂ ਦੇ ਸਬੰਧ ਟੁੱਟਣ ਕੰਡੇ ਖੜੇ ਹਨ |
ਸਰਕਾਰੀ ਸਰੋਤਾਂ ਦੇ ਮੁਤਾਬਿਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀਂ ਜਿਨਪਿੰਗ ਦੇ ਨਾਲ ਚੀਨ ਵੱਲੋਂ ਡੀਟੇਨ ਕੀਤੇ ਗਏ ਦੋ ਕੈਨੇਡੀਅਨ ਨਾਗਰਿਕਾਂ ਵਾਰੇ ਜਪਾਨ ਦੇ ਓਸਾਕਾ ਵਿਖੇ ਹੋਈ ਜੀ 20 ਸੰਮੇਲਨ ਵਿਚ ਗੱਲ ਕੀਤੀ ਸੀ ਪਰ ਦੂਜੇ ਹੀ ਪਾਸੇ ਚੀਨ ਅਜੇਹੀ ਵਾਰਤਾ ਨੂੰ ਸਿਰਫ 'ਲਿਪ ਸਰਵਿਸ' ਦਸ ਰਿਹਾ ਹੈ , ਜਿਸ ਤੋਂ ਸਾਫ ਹੈ ਕਿ ਚੀਨ ਕੈਨੇਡਾ ਨਾਲ ਸਬੰਧ ਸੁਧਾਰਣ ਵਿੱਚ ਦਿਲਚਸਪੀ ਨਹੀਂ ਰੱਖ ਰਿਹਾ |
ਕਲ ਹੀ ਪ੍ਰਧਾਨਮੰਤਰੀ ਟਰੂਡੋ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਪੂਰਾ ਭਰੋਸਾ ਹੈ ਕਿ ਉਹ ਚੀਨ ਨਾਲ ਕੈਨੇਡਾ ਦੇ ਖਰਾਬ ਚਲਦੇ ਸਬੰਧਾਂ ਨੂੰ ਜਲਦ ਸਹੀ ਕਰ ਦੇਣਗੇ ਪਰ ਚੀਨ ਵਲੋਂ ਆਏ ਇਸ ਬਿਆਨ ਤੋਂ ਬਾਅਦ ਇਸ ਸਾਰੀ ਯੋਜਨਾ ਤੇ ਪਾਣੀ ਫਿਰ ਗਿਆ ਹੈ |