ਭਾਰਤ vs ਬੰਗਲਾਦੇਸ਼ – ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

by mediateam

ਬਰਮਿੰਘਮ , 02 ਜੁਲਾਈ ( NRI MEDIA )

ਆਈਸੀਸੀ ਵਰਲਡ ਕੱਪ -2019 ਦਾ 40ਵਾ ਮੁਕਾਬਲਾ ਟੀਮ ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਏਜੇਬਸਟਨ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ , ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੀ ਫੈਸਲਾ ਕੀਤਾ ਹੈ , ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ , ਕੁਲਦੀਪ ਯਾਦਵ ਦੀ ਥਾਂ ਭੂਵਨੇਸ਼ਵਰ ਕੁਮਾਰ ਅਤੇ ਕੇਦਾਰ ਜਧਵ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਸ਼ਾਮਲ ਕੀਤਾ ਗਿਆ ਹੈ |


ਇਸ ਮੈਚ ਵਿੱਚ ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ ਹੈ , ਭਾਰਤ ਨੇ ਸਿਰਫ 18 ਵੇਂ ਓਵਰ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਹੈ ,  ਰੋਹਿਤ ਸ਼ਰਮਾ ਨੇ 45 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ ਹਾਲਾਂਕਿ ਰੋਹਿਤ ਸ਼ਰਮਾ ਨੂੰ ਬੰਗਲਾਦੇਸ਼ ਟੀਮ ਵਲੋਂ ਇਕ ਜੀਵਨ ਦਾਨ ਵੀ ਦਿੱਤਾ ਗਿਆ , ਉਨ੍ਹਾਂ ਦਾ 9 ਦੌੜਾ ਉੱਤੇ ਕੇਚ ਛੱਡਿਆ ਗਿਆ ਹੈ , ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਅਤੇ ਇੰਗਲੈਂਡ ਦੇ ਖਿਲਾਫ ਵੀ ਉਨ੍ਹਾਂ ਦੇ ਕੈਚ ਛੱਡੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਖਿਲਾਫ ਸੈਂਕੜੇ ਦੀ ਭੂਮਿਕਾ ਨਿਭਾਈ ਸੀ |