ਓਟਾਵਾ , 02 ਜੂਨ ( NRI MEDIA )
" ਕੈਨੇਡਾ ਡੇ " ਦੇ ਖੁਸ਼ਨੁਮਾ ਦਿਹਾੜੇ ਤੇ ਪੂਰੇ ਦੇਸ਼ ਵਿੱਚ ਖੁਸ਼ੀ ਨਾਲ ਕਈ ਸਮਾਗਮ ਕਰਵਾਏ ਗਏ ਅਤੇ ਲੋਕਾਂ ਵਲੋਂ ਇਸ ਦਿਨ ਦਾ ਜਸ਼ਨ ਮਨਾਇਆ ਗਿਆ , ਇਸ ਦਿਨ ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਆਪਣੇ ਦਿਲ ਦੀ ਗੱਲ ਕੈਨੇਡਾ ਦੇ ਆਮ ਲੋਕਾਂ ਨਾਲ ਸਾਂਝੀ ਕੀਤੀ , ਜੋ ਬਹੁਤ ਹੀ ਭਾਵੁਕ ਅਤੇ ਲੋਕਾਂ ਵਿੱਚ ਜੋਸ਼ ਭਰਨ ਵਾਲੀ ਸੀ , ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ |
ਕੀ ਬੋਲੇ ਪ੍ਰਧਾਨਮੰਤਰੀ ਜਸਟਿਨ ਟਰੂਡੋ -
ਇਕ ਦੇਸ਼ ਹੋਣ ਦੇ ਨਾਤੇ, ਇਹ ਜਰੂਰੀ ਹੈ ਕਿ ਅਸੀਂ ਆਪਣੀ ਸਫਲਤਾਵਾਂ ਦਾ ਜਸ਼ਨ ਮਨਾਈਏ, ਕਿ ਆਪਾਂ ਨੂੰ ਮਾਣ ਹੈ ਕਿ ਆਪ ਇਥੇ ਤਕ ਪੁੱਜੇ, ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ, ਇਹ ਕੈਨੇਡਾ ਡੇ ਅਚਾਨਕ ਹੀ ਨਹੀਂ ਬਣ ਗਿਆ, ਅਤੇ ਇਹ ਬਿਨਾਂ ਕੋਸ਼ਿਸ਼ਾਂ ਅਤੇ ਮਿਹਨਤ ਦੇ ਜਾਰੀ ਨਹੀਂ ਰਹਿ ਸਕਦਾ, ਅਸੀਂ ਆਪਣੇ ਦੇਸ਼ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਅਤੇ ਬਣਾਉਣਾ ਹੀ ਚਾਹੀਦਾ ਹੈ। ਅਸੀਂ ਦੇਣਦਾਰ ਹਾਂ ਉਹਨਾਂ ਮਾਂ ਪਿਓ ਦੇ ਜੋ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਲਈ ਵਾਧੂ ਸ਼ਿਫਟਾਂ ਲਗਾਉਂਦੇ ਹਨ, ਅਸੀਂ ਦੇਣਦਾਰ ਹਾਂ ਉਸ ਨਵੇਂ ਆਉਣ ਵਾਲੇ ਦੇ ਜੋ ਇਥੇ ਆ ਕੇ ਨਵੀ ਜ਼ਿੰਦਗੀ ਸ਼ੁਰੂ ਕਰਦਾ ਹੈ, ਅਸੀਂ ਦੇਣਦਾਰ ਹਾਂ ਉਨ੍ਹਾਂ ਅਧਿਆਪਕਾਂ ਦੇ ਜੋ ਕਿ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹਨ, ਉਹਨਾਂ ਸਮੂਹਕ ਲੀਡਰਾਂ ਦੇ ਜੋ ਕਿ ਬਦਲਾਵ ਲਿਆਉਣਾ ਚਾਹੁੰਦੇ ਹਨ, ਅਸੀਂ ਦੇਣਦਾਰ ਹਾਂ ਉਨ੍ਹਾਂ ਸਾਰੇ ਕੈਨੇਡੀਅਨ ਲੋਕਾਂ ਦੇ ਜੋ ਹਰ ਦਿਨ ਆਪਣੇ ਮਿਹਨਤ, ਦਿਆਲਤਾ, ਹਿੰਮਤ ਨਾਲ ਭਰੇ ਛੋਟੇ ਵੱਡੇ ਕਾਰਜਾਂ ਨਾਲ ਇਸ ਦੇਸ਼ ਨੂੰ ਹੋਰ ਮਜਬੂਤ ਬਣਾਉਂਦੇ ਹਨ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਇਸੇ ਤਰ੍ਹਾਂ ਇਕੱਠੇ ਮਿਲ ਕੇ ਇਸ ਦੇਸ਼ ਨੂੰ ਬਿਹਤਰ ਬਣਾਉਂਦੇ ਰਹਾਂਗੇ ਜਿਸਨੂੰ ਅਸੀਂ ਮਾਣ ਨਾਲ ਆਪਣਾ ਘਰ ਕਹਿੰਦੇ ਹਾਂ , ਚਲੋ ਅਸੀਂ ਇਸ ਦਿਨ ਦਾ ਭਰਪੂਰ ਫਾਇਦਾ ਚੱਕੀਏ ਕੈਨੇਡਾ ਦੇ ਨਾਲ ਨਾਲ ਕੈਨੇਡੀਅਨ ਲੋਕਾਂ ਦਾ ਜਸ਼ਨ ਮਨਾਉਣ ਲਈ ਕਿਉਕਿ ਉਹ ਤੁਸੀਂ ਹੀ ਹੋ ਜੋ ਇਸ ਦੇਸ਼ ਨੂੰ ਇਸ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਬਣਾਉਂਦੇ ਹੋ, ਸਾਰਿਆਂ ਨੂੰ ਕੈਨੇਡਾ ਡੇ ਦੀਆਂ ਮੁਬਰਾਕਾਂ।