by mediateam
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਕਿਮ ਜੋਂਗ ਓਨ ਨਾਲ ਇਤਿਹਾਸਕ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਦੇ ਵਿਚਾਲੇ ਦੀ ਕੰਕ੍ਰੀਟ ਸਰਹੱਦ ਪਾਰ ਕਰ ਉੱਤਰ ਕੋਰੀਆ 'ਚ ਕਦਮ ਰੱਖਿਆ ਸੀ। ਟਰੰਪ ਉੱਤਰ ਕੋਰੀਆ ਦੀ ਧਰਤੀ 'ਤੇ ਪਹੁੰਚਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਤਾਹਨੂੰ ਦੱਸ ਦਈਏ ਕਿ ਨਿਊਯਾਰਕ ਟਾਈਮਸ ਨੇ ਇਸ ਮੁਲਾਕਾਤ ਨੂੰ 'ਡਰਾਮਾ' ਕਰਾਰ ਦਿੱਤਾ ਹੈ।
ਤੁਹਾਨੂੰ ਦਸ ਦਈਏ ਕਿ ਟਰੰਪ ਇਸ ਇਤਿਹਾਸਕ ਮੁਲਾਕਾਤ ਤੋਂ ਬਾਅਦ ਐੈਤਵਾਰ ਨੂੰ ਵ੍ਹਾਈਟ ਹਾਊਸ ਵਾਪਸ ਆ ਗਏ ਸਨ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਉੱਤਰ ਕੋਰੀਆ ਦੀ ਸਰਹੱਦ 'ਚ ਦਾਖਲ ਹੋ ਕੇ ਇਕ ਤਰ੍ਹਾਂ ਨਾਲ ਇਤਿਹਾਸ ਰਚ ਦਿੱਤਾ।