by
ਟੋਰਾਂਟੋ ਡੈਸਕ (ਵਿਕਰਮ ਸਹਿਜਪਾਲ) : ਟੋਰਾਂਟੋ ਦੇ ਇਕ ਨਾਈਟ ਕਲੱਬ 'ਚ ਐਤਵਾਰ ਤੜਕੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਡਾਊਨ ਟਾਊਨ ਦੀ ਪੀਟਰ ਸਟ੍ਰੀਟ ਦੇ ਔਰਕਿਡ ਨਾਈਟ ਕਲੱਬ 'ਚ ਸਫਾਈ ਕਰਮਚਾਰੀਆਂ ਨੂੰ ਇਕ ਵਿਅਕਤੀ ਗੰਭੀਰ ਜ਼ਖਮੀ ਹਾਲ 'ਚ ਮਿਲਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖਮੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਕਾਂਸਟੇਬਲ ਡੇਵ ਹੌਪਕਿਨਸਨ ਨੇ ਕਿਹਾ ਕਿ ਬਿਨਾਂ ਸ਼ੱਕ ਗੋਲੀ ਚੱਲਣ ਵੇਲੇ ਨਾਈਟ ਕਲੱਬ 'ਚ ਕਈ ਲੋਕ ਮੌਜੂਦ ਸਨ ਤੇ ਜਾਂਚਕਰਤਾਵਾਂ ਨੂੰ ਇਨ੍ਹਾਂ ਤੱਕ ਪਹੁੰਚਣ ਲਈ ਕੁਝ ਗਵਾਹਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਤਫਤੀਸ਼ 'ਚ ਲੱਗੀ ਹੋਈ ਹੈ।