ਹੰਬੋਡਟ ਬ੍ਰੌਨਕੋਸ ਬੱਸ ਹਾਦਸੇ ਵਿੱਚ ਪੀੜਿਤਾਂ ਨੂੰ ਮਿਲਿਆ ਇਨਸਾਫ , ਦੋਸ਼ੀ ਡਰਾਈਵਰ ਨੂੰ ਮਿਲੀ 8 ਸਾਲ ਦੀ ਸਜ਼ਾ

by

ਸਸਕੈਚਵਾਨ , 23 ਮਾਰਚ ( NRI MEDIA )

ਕੈਨੇਡਾ ਦੇ ਹਮਬੋਲਟ ਬਰੌਂਕਸ ਬੱਸ ਹਾਦਸੇ ਵਿੱਚ ਆਖਿਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਗਿਆ ਹੈ , ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਜੱਜ ਕਾਰਡੀਨਲ ਦੀ ਅਦਾਲਤ ਨੇ ਅੱਠ ਸਾਲ ਦੀ ਸਜ਼ਾ ਸੁਣਾਈ ਹੈ , ਇਹ ਹਾਦਸਾ ਪਿਛਲੇ ਸਾਲ ਅਪ੍ਰੈਲ 'ਚ ਸਸਕੈਚਵਾਨ ਦੇ ਪਿੰਡ ਨੇੜੇ ਹੋਇਆ ਸੀ ਜਿਸ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ , ਡਰਾਈਵਰ ਸਿੱਧੂ ਦੇ ਖਿਲਾਫ ਖਤਰਨਾਕ ਡਰਾਈਵਿੰਗ ਦੇ ਸਬੰਧ ਵਿੱਚ ਸਾਰੇ 29 ਦੋਸ਼ ਸਹੀ ਪਾਏ ਗਏ ਸਨ ਜਿਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਹੈ | 


ਪਿਛਲੇ ਸਾਲ 6 ਅਪਰੈਲ ਨੂੰ ਜਸਕੀਰਤ ਸਿੰਘ ਸਿੱਧੂ ਦਾ ਟਰੱਕ ਹਾਈਵੇ ਤੇ ਖਿਡਾਰੀਆਂ ਨਾਲ ਭਰੀ ਇਕ ਬੱਸ ਨਾਲ ਟਕਰਾ ਗਿਆ ਸੀ , ਉਸ ਹਾਦਸੇ ਵਿਚ 16 ਲੋਕ ਮਾਰੇ ਗਏ ਸਨ , ਜ਼ਿਆਦਾਤਰ ਮ੍ਰਿਤਕ ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ , ਜਾਂਚ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਹਾਈਵੇ 'ਤੇ ਮੋੜ ਹੋਣ ਤੋਂ ਬਾਅਦ ਸਿੱਧੂ ਨੇ ਬ੍ਰੇਕ ਨਹੀਂ ਲਾਗੈ ਸੀ , ਸਿੱਧੂ ਤੇ ਖ਼ਤਰਨਾਕ ਡ੍ਰਾਈਵਿੰਗ ਕਰਨ ਦੇ ਦੋਸ਼ ਸਿੱਧ ਹੋਏ ਸਨ |


ਸਿੱਧੂ ਕਨੇਡਾ ਦੇ ਕਾਨੂੰਨੀ ਸਥਾਈ ਨਿਵਾਸੀ ਹਨ. ਹਾਲਾਂਕਿ ਉਸ ਕੋਲ ਕੋਈ ਕੈਨੇਡੀਅਨ ਨਾਗਰਿਕਤਾ ਨਹੀਂ ਹੈ. ਅਜਿਹੀ ਸਥਿਤੀ ਵਿਚ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਭਾਰਤ ਭੇਜਿਆ ਜਾ ਸਕਦਾ ਹੈ , ਸਿੱਧੂ ਨੂੰ ਜੱਜ ਨੇ ਕਾਰਡੀਨਲ ਦੀ ਮੇਲਫੋਰ੍ਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ , ਜਿੱਥੇ ਜੱਜ ਨੇ ਉਸ ਨੂੰ ਸਜ਼ਾ ਸੁਣਾਈ ਹੈ , ਸਜ਼ਾ ਸੁਣਾਉਂਦੇ ਹੋਏ ਜੱਜ ਕਾਰਡੀਨਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ ਹੈ |


ਸਜ਼ਾ ਸੁਣਾਉਂਦੇ ਸਮੇਂ 30 ਸਾਲਾ ਜਸਕੀਰਤ ਸਿੰਘ ਸਿੱਧੂ ਖਾਮੋਸ਼ ਰਹੇ ਅਤੇ ਜੱਜ ਵੱਲ ਦੇਖਦੇ ਰਹੇ , 8 ਸਾਲ ਦੀ ਸਜ਼ਾ ਦੇ ਨਾਲ ਸਿੱਧੂ ਉੱਤੇ 10 ਸਾਲਾਂ ਦੀ ਡ੍ਰਾਈਵਿੰਗ ਪਾਬੰਦੀ ਵੀ ਸ਼ਾਮਲ ਹੈ , ਸਜ਼ਾ ਦੇ ਬਾਅਦ ਉਨ੍ਹਾਂ ਨੂੰ ਖ਼ਤਰਨਾਕ ਡ੍ਰਾਈਵਿੰਗ ਲਈ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ |


ਦੇਖੋ ਵੀਡੀਓ -