ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 13 ਜੁਲਾਈ ਨੂੰ ਭਾਰਤ ਦੇ ਸਿਤਾਰੇ ਮੁੱਕੇਬਾਜ਼ ਵਿਜੇਂਦਰ ਸਿੰਘ ਨਿਉਜਰਸੀ ਦੇ ਨੇਵਾਰਕ ਵਿੱਚ ਅਮਰੀਕੀ ਪੇਸ਼ਵਰ ਸਰਕਿਟ ਵਿੱਚ ਸਥਾਨਕ ਦਾਅਵੇਦਾਰ ਮਾਇਕ ਸਨਾਇਡਰ ਵਿਰੁੱਧ ਸ਼ੁਰੂਆਤ ਕਰਨਗੇ। ਹੁਣ ਤੱਕ ਆਪਣੇ 10 ਪੇਸ਼ੇਵਰ ਮੁਕਾਬਲਿਆਂ ਵਿੱਚ ਜੇਤੂ ਰਹੇ 33 ਸਾਲਾ ਵਜਿੰਦਰ ਨੂੰ ਅਮਰੀਕੀ ਜ਼ਮੀਨ 'ਤੇ ਆਪਣਾ ਪਹਿਲਾ ਮੁਕਾਬਲਾ ਲਾਸ ਐਂਜਲਸ ਵਿਖੇ ਅਪ੍ਰੈਲ ਵਿੱਚ ਖੇਡਣਾ ਸੀ ਪਰ ਟ੍ਰੇਨਿੰਗ ਦੌਰਾਨ ਜਖ਼ਮੀ ਹੋਣ ਜਾਣ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ। ਵਿਜੇਂਦਰ ਦੇ ਭਾਰਤੀ ਪ੍ਰਮੋਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਜੇਂਦਰ ਆਪਣੀ ਅਮਰੀਕੀ ਮੁਕਾਬਲੇ ਦੀ ਸ਼ੁਰੂਆਤ 13 ਜੁਲਾਈ ਨੂੰ ਨਿਊਜਰਸੀ ਦੇ ਨੇਵਾਰਕ ਦੇ ਪ੍ਰੋਡੈਂਸ਼ਿਅਲ ਸੈਂਟਰ ਵਿੱਚ ਕਰਨਗੇ।
ਇਹ 8 ਦੌਰ ਦਾ ਮੁਕਾਬਲਾ ਹੋਵੇਗਾ। ਸਨਾਇਡਰ ਦਾ ਰਿਕਾਰਡ 13-5-3 ਦਾ ਹੈ। ਅਮਰੀਕਾ ਵਿੱਚ ਮੁਕਾਬਲਿਆਂ ਲਈ ਵਿਜੇਂਦਰ ਨੇ ਹਾਲ ਆਫ਼ ਫੇਮ ਵਿੱਚ ਸ਼ਾਮਲ ਬਾਬ ਆਰੁਮ ਦੇ ਪ੍ਰੋਮੋਸ਼ਨ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ।ਜਾਣਕਾਰੀ ਮੁਤਾਬਕ ਸੱਟ ਕਾਰਨ ਬ੍ਰੇਕ ਦੌਰਾਨ ਵਿਜੇਂਦਰ ਭਾਰਤ ਵਾਪਸ ਆਏ ਸੀ ਅਤੇ ਕਾਂਗਰਸ ਦੇ ਟਿਕਟ 'ਤੇ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਤੁਹਾਨੂੰ ਦੱਸ ਦਈਏ ਕਿ ਪਿਛਲਾ ਮੁਕਾਬਲਾ ਫ਼ਰਵਰੀ ਵਿੱਚ ਸ਼ਿਕਾਗੋ ਵਿਖੇ ਟਾਮੀ ਹੂਜ਼ ਵਿਰੁੱਧ ਲੜਿਆ ਸੀ ਜਿਸ ਵਿੱਚ ਉਨ੍ਹਾਂ ਨੇ 5ਵੇਂ ਦੌਰ ਵਿੱਚ ਤਕਨੀਕੀ ਨਾਕਆਉਟ ਦੇ ਆਧਾਰ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।