ਓਟਾਵਾ / ਬੀਜਿੰਗ , 28 ਜੂਨ ( NRI MEDIA )
ਚੀਨ ਨੇ ਇਕ ਵਾਰ ਫਿਰ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਕੋਸਿਸ਼ ਕੀਤੀ ਹੈ , ਤਾਜ਼ਾ ਪ੍ਰਾਪਤ ਹੋਈ ਰਿਪੋਰਟ ਦੇ ਅਨੁਸਾਰ ਸਮੰਦਰ ਵਿਚ ਕੰਮ ਕਰਦੇ ਇਕ ਕੈਨੇਡੀਅਨ ਜਹਾਜ਼ ਦੇ ਬਹੁਤ ਕੋਲੋਂ 2 ਚੀਨੀ ਲੜਾਕੂ ਜਹਾਜ਼ ਨਿਕਲੇ ,ਜਿਸ ਤੋਂ ਬਾਅਦ ਕੈਨੇਡੀਅਨ ਜਹਾਜ਼ ਦੇ ਚਾਲਕ ਘਬਰਾ ਗਏ , ਇਸ ਗੱਲ ਨੇ ਚੀਨ ਅਤੇ ਕੈਨੇਡਾ ਦੇ ਮੱਧ ਚਲਦੇ ਵਪਾਰਕ ਤਣਾਵਾਂ ਦੀ ਸਥਿਤੀ ਨੂੰ ਹੋਰ ਵੀ ਖਰਾਬ ਕਰ ਦਿੱਤਾ ਹੈ , ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਚੀਨ ਕਦੇ ਵੀ ਕੈਨੇਡਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਹ ਸਭ ਹੁਵਾਈ ਸੀਐਫਓ ਦੀ ਕੈਨੇਡਾ ਵਿੱਚ ਗਿਰਫ਼ਤਾਰੀ ਤੋਂ ਬਾਅਦ ਸ਼ੁਰੂ ਹੋਇਆ ਸੀ |
ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਐਚ. ਐਮ. ਸੀ. ਐਸ. ਰੇਗੀਨਾ ਟ੍ਰਾੰਸਿਟ ਨੂੰ ਮੇਨ ਲੈਂਡ ਚੀਨ ਅਤੇ ਤਾਈਵਾਨ ਦਰੇ ਦੇ ਰਸਤੇ ਵਿਚਕਾਰ ਦੀ ਕੱਢਣ ਦਾ ਨਿਰਣਾ ਚੀਨ ਨੂੰ ਕੋਈ ਸੰਦੇਸ਼ ਭੇਜਣ ਲਈ ਨਹੀਂ ਸੀ ਬਲਕਿ ਇਹ ਫੈਸਲਾ ਸਿਰਫ ਇਸ ਲਈ ਲਿਆ ਗਿਆ ਸੀ ਕਿਉਕਿ ਐਮ ਵੀ ਅਸਤੇਰੀਜ਼ ਰਾਹ ਹੀ ਵਧੀਆ ਸੀ , ਅਸਲ ਵਿੱਚ ਕੈਨੇਡਾ ਨੇ ਇਕ ਵਿਵਾਦਤ ਰਾਹ ਨੂੰ ਚੁਣਿਆ ਸੀ ਜਿਸ ਉੱਤੇ ਚੀਨ ਆਪਣਾ ਹੱਕ ਜਤਾਉਂਦਾ ਹੈ |
ਚੀਨ ਪਹਿਲਾਂ ਵੀ ਹੋਰਾਂ ਦੇਸ਼ ਦਾ ਜਹਾਜ ਇਸ ਸਮੰਦਰ ਦੇ ਰਾਹ ਵਿਚ ਆਉਣ ਨੂੰ ਬਹੁਤ ਵੱਡਾ ਮੁੱਦਾ ਬਣਾ ਚੁੱਕਾ ਹੈ ਅਤੇ ਅਜਿਹਾ ਹੀ ਕੁਝ ਇਸ ਵਾਰ ਵੀ ਕਰ ਰਿਹਾ ਹੈ , ਇਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਜਪਾਨ ਗਏ ਹੋਏ ਹਨ ਜੀ20 ਸੰਮੇਲਨ ਵਾਸਤੇ ਜਪਾਨ ਗਏ ਹਨ , ਜਿਥੇ ਉਹ ਕੈਨੇਡਾ ਅਤੇ ਚੀਨ ਦੇ ਮੱਧ ਵੱਧਦੇ ਤਣਾਅ ਦੀ ਚਰਚਾ ਕਰਨਗੇ , ਟਰੂਡੋ ਨੂੰ ਆਸ ਹੈ ਕਿ ਬਾਕੀ ਦੇਸ਼ ਇਸ ਸਮੇ ਓਹਨਾ ਦੀ ਮਦਦ ਕਰਨਗੇ , ਇਸ ਸੰਮੇਲਨ ਦੇ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਚੀਨੀ ਰਾਸ਼ਟਰਪਤੀ ਦੇ ਨਾਲ ਕੋਈ ਮੀਟਿੰਗ ਨਹੀਂ ਹੈ ਇਸ ਲਈ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਉਮੀਦ ਹੈ ਕਿ ਉਹ ਕੈਨੇਡਾ ਵੱਲੋਂ ਸ਼ੀਂ ਜਿਨਪਿੰਗ ਨਾਲ ਗੱਲ ਕਰਨਗੇ , ਪਿਛਲੇ ਦਿਨੀ ਵੀ ਪ੍ਰਧਾਨਮੰਤਰੀ ਟਰੂਡੋ ਚੀਨ ਨਾਲ ਵੱਧ ਰਹੇ ਵਿਵਾਦ ਨੂੰ ਸੁਲਝਾਉਣ ਲਈ ਅਮਰੀਕਾ ਪਹੁੰਚੇ ਸਨ |