by mediateam
ਪਾਕਿਸਤਾਨ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਿਆ ਜਾਵੇਗਾ ਜਿਸ ਵਿੱਚ ਸਿਰਫ਼ ਸਿੱਖਾਂ ਦੇ ਬੱਚੇ ਹੀ ਪੜ੍ਹਾਈ ਕਰ ਸਕਣਗੇ। ਉੱਤਰ ਪੱਛਮੀ ਖ਼ੈਬਰ ਪਖ਼ਤੂਨਵਾ ਦੀ ਸੂਬਾਈ ਸਰਕਾਰ ਦੇ ਓਕਾਫ਼ ਵਿਭਾਗ ਨੇ ਸਕੂਲ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕਰਦਿਆਂ ਇਮਾਰਤ ਦੀ ਉਸਾਰੀ ਲਈ 22 ਲੱਖ ਰੁਪਏ ਵੀ ਦਿੱਤੇ ਹਨ।
ਇਸ ਬਾਰੇ ਵਿਭਾਗ ਨੇ ਕਿਹਾ ਸੀ ਕਿ ਸਿੱਖਾਂ ਦੇ ਚੁਣੇ ਹੋਏ ਉਮੀਦਵਾਰਾਂ ਨੇ ਸਿੱਖਾਂ ਲਈ ਵੱਖ ਸਕੂਲ ਬਣਾਉਣ ਦੀ ਬੇਨਤੀ ਕੀਤੀ ਸੀ। ਜਾਣਕਾਰੀ ਮੁਤਾਬਕ ਸਾਲਾਨਾ ਬਜਟ 2019-20 ਦੇ ਤਹਿਤ ਸੂਬਾਈ ਸਰਕਾਰ ਨੇ ਘੱਟਗਿਣਤੀਆਂ ਲਈ 5.5 ਕਰੋੜ ਦੀ ਰਾਸ਼ੀ ਰੱਖੀ ਹੋਈ ਹੈ।