World Cup 2019 – ਭਾਰਤ ਨੇ ਵੈਸਟਇੰਡੀਜ਼ ਨੂੰ 125 ਦੌਡ਼ਾਂ ਨਾਲ ਹਰਾਇਆ

by mediateam

ਮੈਨਚੈਸਟਰ ਡੈਸਕ (ਵਿਕਰਮ ਸਹਿਜਪਾਲ) : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਰਲਡ ਕੱਪ 2019 ਦਾ 34ਵਾਂ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਗਿਆ ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਵੈਸਟਇੰਡੀਜ਼ ਨੂੰ 50 ਓੲਰਾਂ ਵਿਚ ਨੇ 7 ਵਿਕਟਾਂ ਗੁਆ ਕੇ 269 ਦੌਡ਼ਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਇਹ ਮੈਚ 125 ਦੌਡ਼ਾਂ ਨਾਲ ਹਾਰ ਗਈ ਵੈਸਟਇੰਡੀਜ਼ 34.2 ਓਵਰਾਂ 'ਚ 143 ਦੌਡ਼ਾਂ ਤੇ ਸਿਮਟ ਗਈ। ਭਾਰਤ ਚਲੋ ਮਹੋਮਦ ਸ਼ਮੀ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਸ਼ਮੀ ਨੇ 6.2 ਓਵਰਾਂ 'ਚ 16 ਰਨ ਦੇ ਕੇ 4 ਵਿਕਟਾਂ ਲਈਆਂ। 


ਗੇਂਦਬਾਜ਼ੀ 'ਚ ਬੁਮਰਾਹ ਤੇ ਚਾਹਲ ਨੇ 2-2 ਵਿਕਟਾਂ ਲਈਆਂ। ਦੱਸ ਦਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਕੁਝ ਖਾਸ ਨਾ ਰਹੀ ਅਤੇ 18 ਨਿਜੀ ਦੌਡ਼ਾਂ ਬਣਾ ਰੋਹਿਤ ਸ਼ਰਮਾ ਕੇਮਾਰ ਰੋਚ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਰਾਹੁਲ ਅਤੇ ਕੋਹਲੀ ਨੇ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਵਿਚਾਲੇ 60 ਤੋਂ ਵੱਧ ਦੀ ਸਾਂਝੇਦਾਰੀ ਹੋਈ ਪਰ ਰਾਹੁਲ ਆਪਣਾ ਅਰਧ ਸੈਂਕਡ਼ਾ ਬਣਾਉਣ ਤੋਂ ਖੁੰਝਿਆ ਅਤੇ 48 ਦੌਡ਼ਾਂ ਬਣਾ ਕੇ ਜੇਸਨ ਹੋਲਡਰ ਹੱਥੋ ਕਲੀਨ ਬੋਲਡ ਹੋ ਗਿਆ। ਭਾਰਤ ਨੂੰ ਤੀਜਾ ਝਟਕਾ ਵਿਜੇ ਸ਼ੰਕਰ ਦੇ ਰੂਪ 'ਚ ਲੱਗਾ। ਸ਼ੰਕਰ 14 ਦੌਡ਼ਾਂ ਬਣਾ ਪਵੇਲੀਅਨ ਪਰਤਿਆ। 


ਇਸ ਤੋਂ ਬਾਅਦ ਕੇਦਾਰ ਜਾਧਵ ਵੀ ਕੁਝ ਖਾਸ ਨਾ ਕਰ ਸਕਿਆ ਅਤੇ 7 ਦੌਡ਼ਾਂ ਬਣਾ ਪਵੇਲੀਅਨ ਪਰਤ ਗਿਆ। ਕੇਦਾਰ ਦੇ ਆਊਟ ਹੋਣ ਤੋਂ ਬਾਅਦ ਧੋਨੀ ਅਤੇ ਪੰਡਯਾ ਨੇ ਮੋਰਚਾ ਸੰਭਾਲਿਆ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲੈਅ ਗਏ। ਇਸ ਦੌਰਾਨ ਪੰਡਯਾ 46 ਦੌਡ਼ਾਂ ਬਣਾ ਕੇ ਕੌਟਰੇਲ ਦੀ ਗੇਂਦ 'ਤੇ ਫੈਬਿਅਨ ਐਲਨ ਹੱਥੋਂ ਕੈਚ ਹੋ ਗਿਆ। ਪੰਡਯਾ ਦੇ ਆਊਟ ਹੋਣ ਤੋਂ ਬਾਅਦ ਮੁਹੰਮਦ ਸ਼ਮੀ ਵੀ ਬਿਨਾ ਖਾਤਾ ਖੋਲੇ ਪਵੇਲੀਅਨ ਪਰਤ ਗਿਆ। ਦੂਜੇ ਪਾਸੇ ਧੋਨੀ ਨੇ ਇਕ ਵਾਰ ਫਿਰ ਦਸ ਦਿੱਤਾ ਕਿ ਕਿਉਂ ਉਸ ਨੂੰ ਦੁਨੀਆ ਦਾ ਬੈਸਟ ਫਿਨਿਸ਼ਰ ਕਿਹਾ ਜਾਂਦਾ ਹੈ। ਧੋਨੀ ਨੇ ਆਖਰੀ ਓਵਰ ਵਿਚ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਅਤੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤ ਦਾ ਸਕੋਰ 268 ਤੱਕ ਪਹੁੰਚਾਇਆ।