ਖੇਡ ਡੈਸਕ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ਦਾ ਅੱਧਾ ਸਫ਼ਰ ਟੀਮਾਂ ਨੇ ਤੈਅ ਕਰ ਲਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ, ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਾ ਨਾਂ ਸੈਮੀਫਾਈਨਲ ਲਈ ਪੱਕਾ ਹੋ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਿਹੜੀ ਇੱਕ ਹੋਰ ਟੀਮ ਸੈਮੀਫਾਈਨਲ ਦੀ ਰੇਸ ਤਕ ਪਹੁੰਚੇਗੀ ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ।
ਦੱਖਣੀ ਅਫਰੀਕਾ, ਵੈਸਟ ਇੰਡੀਜ਼ ਤੇ ਅਫ਼ਗ਼ਾਨਿਸਤਾਨ ਤਾਂ ਵਰਲਡ ਕੱਪ ਤੋਂ ਬਾਹਰ ਹੋ ਗਈਆਂ ਹਨ। ਅਜਿਹੇ ‘ਚ ਚੌਥੇ ਨੰਬਰ ‘ਤੇ ਆਉਣ ਲਈ ਬੰਗਲਾਦੇਸ਼, ਸ੍ਰੀਲੰਕਾ ਤੇ ਪਾਕਿਸਤਾਨ ‘ਚ ਟੱਕਰ ਹੋਣੀ ਹੈ। 21 ਜੂਨ ਨੂੰ ਇੰਗਲੈਂਡ ਤੋਂ ਮਿਲੀ ਜਿੱਤ ਤੋਂ ਬਾਅਦ ਸ੍ਰੀਲੰਕਾ ਤੇ 23 ਜੂਨ ਨੂੰ ਦੱਖਣੀ ਅਫਰੀਕਾ ‘ਤੇ ਪਾਕਿਸਤਾਨ ਦੀ ਜਿੱਤ ਨੇ ਇਨ੍ਹਾਂ ਦੇ ਸੈਮੀਫਾਈਨਲ ਦੇ ਦਰਵਾਜ਼ੇ ਖੋਲ੍ਹ ਦਿੱਤੇ। ਆਸਟ੍ਰੇਲੀਆ ਦੇ ਖਿਲਾਫ ਇੰਗਲੈਂਡ ਨੂੰ ਮਿਲੀ ਹਰ ਦੇ ਨਾਲ ਇੰਗਲੈਂਡ ਉੱਤੇ ਚੋਥੇ ਨੰਬਰ ਲਈ ਇਕ ਵੱਡਾ ਸਸਪੈਂਸ ਬਣਿਆ ਹੋਇਆ ਹੈ।
ਨਿਊਜ਼ੀਲੈਂਡ ਤੇ ਭਾਰਤ ਹੀ ਦੋ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨੂੰ ਅਜੇ ਤੱਕ ਟੂਰਨਾਮੈਂਟ ‘ਚ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨ ਪਿਆ। ਨਿਊਜ਼ੀਲੈਂਡ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਇੱਕ ਤੇ ਭਾਰਤ ਨੂੰ ਦੋ ਮੈਚ ਜਿੱਤਣੇ ਜ਼ਰੂਰੀ ਹਨ। ਭਾਰਤ ਦੇ ਅਗਲੇ ਚਾਰ ਮੈਚ ਇੰਗਲੈਂਡ, ਵੈਸਟਇੰਡੀਜ਼, ਸ੍ਰੀਲੰਕਾ ਤੇ ਬੰਗਲਾਦੇਸ਼ ਨਾਲ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।