ਨਵੀ ਦਿੱਲੀ (ਵਿਕਰਮ ਸਹਿਜਪਾਲ) : ਭਗਵੰਤ ਮਾਨ ਦੂਸਰੀ ਵਾਰ ਸੰਗਰੂਰ ਤੋਂ ਸੰਸਦ ਦੇ ਮੈਂਬਰ ਚੁਣੇ ਗਏ ਹਨ। ਮੰਗਲਵਾਰ ਨੂੰ ਸੰਸਦ ਵਿੱਚ ਉਨ੍ਹਾਂ ਸੰਬੋਧਨ ਵੀ ਪੰਜਾਬੀ ਭਾਸ਼ਾ 'ਚ ਕੀਤਾ। ਇਸ ਦੌਰਾਨ ਉਨ੍ਹਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦੇ ਬੱਚੇ ਫ਼ਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਹੋਈ ਮੌਤ ਦਾ ਮਾਮਲਾ ਵੀ ਚੁੱਕਿਆ। ਇਨਾਂ ਹੀ ਨਹੀਂ, ਮਾਨ ਨੇ ਪੀਐੱਮ ਮੋਦੀ ਦੇ 10 ਲੱਖ ਦੇ ਸੂਟ 'ਤੇ ਵੀ ਤੰਜ ਕੱਸਿਆ। ਤੁਹਾਨੂੰ ਦੱਸ ਦਈਏ ਕਿ ਫ਼ਤਹਿਵੀਰ ਸਿੰਘ ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ ਡਿੱਗੇ ਗਿਆ ਸੀ|
2 ਸਾਲਾ ਬੱਚੇ ਫ਼ਤਹਿਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ 'ਤੇ ਬੋਰਵੈੱਲ 'ਚੋਂ ਕੱਢਿਆ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਫ਼ਤਿਹਵੀਰ ਦੀ ਮੌਤ ਦਾ ਅਸਲ ਕਾਰਨ ਹਾਈ ਪਾਕਸ ਯਾਨੀ ਕਿਸੇ ਕਾਰਨ ਉਸ ਨੂੰ ਆਕਸੀਜ਼ਨ ਨਹੀਂ ਮਿਲੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਫ਼ਤਿਹਵੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋ ਚੁੱਕੀ ਸੀ। ਬੱਚੇ ਦੇ ਸਰੀਰ 'ਤੇ ਰੈਸਕਿਊ ਦੇ ਨਿਸ਼ਾਨ ਵੀ ਪਾਏ ਗਏ ਸਨ। ਬੱਚੇ ਦੇ ਸਰੀਰ ਤੋਂ ਪਲਾਸਟਿਕ ਬੈਗ ਦੇ ਰੇਸ਼ੇ ਵੀ ਮਿਲੇ ਸਨ।