ਹਾਲੀਵੁੱਡ ਅਦਾਕਾਰਾ ਨੂੰ ਨਗਨ ਤਸਵੀਰਾਂ ਵਾਇਰਲ ਕਰਨ ਦੀ ਧਮਕੀ, ਅੱਗੋਂ ਹੀਰੋਇਨ ਨੇ ਕੀਤਾ ਇਹ ਕੰਮ

by mediateam

ਮੀਡਿਆ ਡੈਸਕ: ਹਾਲੀਵੁੱਡ ਅਦਾਕਾਰਾ ਬੇਲਾ ਥਾਰਨ ਨੂੰ ਹੈਕਰਸ ਵੱਲੋਂ ਬੀਤੇ ਦਿਨ ਉਸ ਦੀਆਂ ਨਗਨ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਹੈਕਰ ਵਾਰ-ਵਾਰ ਉਸ ਦੀਆਂ ਇਹ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇ ਰਿਹਾ ਸੀ, ਪਰ ਅਦਾਕਾਰਾ ਨੇ ਇਹ ਕੰਮ ਖ਼ੁਦ ਹੀ ਕਰ ਦਿੱਤਾ।

ਥਾਰਨ ਨੇ ਹੈਕਰ ਦੇ ਸੁਨੇਹਿਆਂ ਦੇ ਸਕਰੀਨਸ਼ਾਟ ਖਿੱਚ ਕੇ ਆਪਣੇ ਟਵਿੱਟਰ 'ਤੇ ਸਾਂਝੇ ਕਰ ਦਿੱਤੇ। ਤਸਵੀਰਾਂ ਸਾਂਝੀਆਂ ਕਰਦੇ ਹੋਏ ਬੇਲਾ ਨੇ ਲਿਖਿਆ ਕਿ ਉਸ ਨੂੰ ਬੇਸ਼ਰਮੀ ਮਹਿਸੂਸ ਹੋ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਮੇਰੇ ਤੋਂ ਕੁਝ ਖੋਹ ਲਿਆ ਹੈ ਜੋ ਕਿਸੇ ਖ਼ਾਸ ਲਈ ਰੱਖਿਆ ਸੀ।

ਅਦਾਕਾਰਾ ਇਸ ਗੱਲ ਤੋਂ ਕਾਫੀ ਪ੍ਰੇਸ਼ਾਨ ਸੀ ਤੇ ਉਸ ਨੇ ਆਪਣੀ ਭੜਾਸ ਲਾਈਵ ਵੀਡੀਓ ਰਾਹੀਂ ਵੀ ਕੱਢੀ। ਜਿੱਥੇ ਇੱਕ ਪਾਸੇ ਇਸ ਕਦਮ ਪਿੱਛੇ ਕੁਝ ਲੋਕ ਬੇਲਾ ਦੀ ਅਲੋਚਨਾ ਕਰ ਰਹੇ ਹਨ, ਉੱਥੇ ਹੀ ਕਈ ਉਸ ਦੀ ਹਿੰਮਤ ਦੀ ਸ਼ਲਾਘਾ ਵੀ ਕਰ ਰਹੇ ਹਨ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।