World Cup 2019 : ਇੰਗਲੈਂਡ ਨੂੰ ਹਰਾ ਕੇ ਸ਼੍ਰੀਲੰਕਾ ਨੇ ਕੀਤਾ ਵੱਡਾ ਉੱਲਟ ਫ਼ੇਰ, ਮਲਿੰਗਾ ਨੇ ਲਈਆਂ 4 ਵਿਕਟਾਂ

by mediateam

ਲੰਡਨ (ਵਿਕਰਮ ਸਹਿਜਪਾਲ) : ਐਂਜੇਲੋ ਮੈਥੂਨ (ਨਾਬਾਦ) ਦੇ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਕ੍ਰਿਕਟ ਟੀਮ ਨੇ ਹੇਡਿੰਗਲੇ ਮੈਦਾਨ 'ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ 2019 ਦੇ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਦੇ ਸਾਹਮਣੇ 233 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਸਕੋਰ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ 47 ਓਵਰਾਂ ਵਿੱਚ 212 ਦੌੜਾਂ 'ਤੇ ਹੀ ਆੱਲ ਆਉਟ ਹੋ ਗਈ। ਇਸ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੀ ਇਹ ਦੂਸਰੀ ਜਿੱਤ ਹੈ। ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। 1 ਸਕੋਰ 'ਤੇ ਜਾਨੀ ਬੇਅਰਸਿਟੋ ਆਉਟ ਹੋ ਗਏ। ਜੇਮਸ ਵਿੰਗ ਵੀ ਜ਼ਿਆਦਾ ਦੇਰ ਤੱਕ ਕ੍ਰਿਜ਼ ਤੇ ਨਾ ਟਿੱਕ ਸਕੇ ਤੇ 14 ਦੌੜਾਂ ਬਣਾ ਕੇ ਆਉਟ ਹੋ ਗਏ. ਜੋਅ ਰੂਟ ਅਤੇ ਇਓਨ ਮਾਰਗਨ ਨੇ ਇਸ ਤੋਂ ਬਾਅਦ ਸਾਂਝੇਦਾਰੀ ਕਰਦੇ ਹੋਏ ਸਕੋਰ ਨੂੰ 73 ਦੌੜਾਂ ਤੱਕ ਪਹੁੰਚਾਇਆ ਪਰ ਉਸ ਦੇ ਤੁਰੰਤ ਬਾਅਦ ਹੀ ਮਾਰਗਨ 21 ਦੌੜਾਂ ਬਣਾ ਕੇ ਪੈਵੇਲਿਅਨ ਵਾਪਸ ਚਲੇ ਗਏ। ਜੋਅ ਰੂਟ 89 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਆਉਟ ਹੋ ਗਏ। ਉਥੇ ਹੀ ਬੇਨ ਸਟੋਕਸ ਇੱਕ ਪਾਸੇ ਟਿੱਕੇ ਰਹੇ। 

ਉਨ੍ਹਾਂ ਨੇ ਨਾਬਾਦ 82 ਦੌੜਾਂ ਬਣਾਈਆ। ਇਸ ਤੋਂ ਪਹਿਲਾਂ ਦਿਮੁੱਥ ਕਰੁਨਾਰਤਨੇ 1 ਦੌੜ ਬਣਾ ਕੇ ਜੋਫਰਾ ਆਰਚਰ ਦੀ ਗੇਂਦ 'ਤੇ ਕੈਚ ਆਉਟ ਹੋ ਗਏ। ਕੁਸਲ ਪਰੇਰਾ ਵੀ ਜ਼ਿਆਦਾ ਦੇਰ ਤੱਕ ਕ੍ਰਿਜ਼ ਤੇ ਟਿਕ ਨਹੀਂ ਸਕੇ ਅਤੇ ਤੀਸਰੇ ਓਵਰ ਵਿੱਚ ਵੀ ਆਪਣਾ ਵਿਕਟ ਗੁਆ ਦਿੱਤਾ। ਟੀਮ ਨੇ 3 ਦੌੜਾਂ 'ਤੇ ਹੀ ਓਪਨਿੰਗ ਜੋੜੀ ਪਵੇਲਿਅਨ ਵਾਪਸ ਜਾ ਚੁੱਕੀ ਸੀ। ਅਵਸ਼ਿਕਾ ਫਰਨਾਡੋ ਅਤੇ ਕੁਸ਼ਲ ਮੇਂਡਿਸ ਵਿਚਕਾਰ 59 ਦੌੜਾਂ ਦੀ ਸਾਂਝੇ ਅਤੇ ਫ਼ਿਰ ਐਂਜਲੋ ਮੈਥਿਉ ਅਤੇ ਕੁਸ਼ਲ ਮੈਂਡਿਸ ਵਿਚਕਾਰ 71 ਦੌੜਾਂ ਦੀ ਸਾਂਝੇਦਾਰੀ ਨੇ ਸ਼੍ਰੀਲੰਕਾ ਦੀ ਸਥਿਤੀ ਸੰਭਾਲੀ। ਅਵਸ਼ਿਕਾ ਫਰਨਾਡੋ 49 ਦੌੜਾਂ ਬਣਾ ਕੇ ਆਉਟ ਹੋ ਗਏ। ਕੁਸ਼ਲ ਮੈਂਡਿਸ ਨੇ 46 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਫਰਾ ਆਰਚਰ, ਮਾਰਕ ਵੁੱਡ ਨੇ 3-3 ਵਿਕਟ ਲਏ। ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ।