GTA ‘ਚ ਪਿਤਾ ਵਲੋਂ ਪੰਜ ਸਾਲ ਦੀ ਬੱਚੀ ਅਗਵਾ, ਪੁਲਿਸ ਵਲੋਂ ‘AMBER ALERT’

by

19 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਕੈਨੇਡਾ ਟਾਰਾਂਟੋ 'ਚ ਦੂਜੀ ਵਾਰ ਪਿਤਾ ਵਲੋਂ ਬੱਚੀ ਨੂੰ ਅਗਵਾ ਕਰਨ ਦੀ ਘੱਟਣਾ ਵਾਪਰੀ ਹੈ | ਹੁਣੇ ਹੁਣੇ ਯਾਰ੍ਕ ਰਿਜਨਲ ਪੁਲਿਸ ਵਲੋਂ ਖ਼ਬਰ ਆਈ ਹੈ ਕਿ ਮਾਰਖਮ 'ਚ ਇੱਕ ਪਿਤਾ ਨੇ ਆਪਣੀ ਬੱਚੀ ਨੂੰ ਸਕੂਲ ਦੀ ਜਮਾਤ ਵਿਚੋਂ ਹੀ ਅਗਵਾ ਕਰ ਲਿਆ ਹੈ | ਤੁਹਾਨੂੰ ਦੱਸ ਦਈਏ ਕਿ ਲੜਕੀ ਦੀ ਪਛਾਣ ਜਨਾਹ ਜਾਫ਼ਰੀ, 5 ਸਾਲ, ਕੱਦ 4 ਫੁੱਟ, ਭੂਰੀਆਂ ਅੱਖਾਂ ਅਤੇ ਭੂਰੇ ਬਾਲ ਜਿਸਨੂੰ ਆਖ਼ਰੀ ਵਾਰ ਗੁਲਾਬੀ ਸਵੈਟਰ, ਨੀਲਾ ਕੋਟ ਅਤੇ ਕਾਲੇ ਰੰਗ ਦੀ ਜੀਨ 'ਚ ਦਿਖਾਈ ਦਿੱਤੀ ਸੀ |


ਅਗਵਾ ਲੜਕੀ ਦਾ ਪਿਤਾ ਸੋਲੋਮੈਨ ਜਾਫ਼ਰੀ (25) ਦੀ ਬਾਂ 'ਤੇ ਲੜਕੀ ਦੇ ਨਾਮ "ਜਨਾਹ" ਨਾਮ ਦਾ ਟੈਟੂ ਹੈ ਜਿਸ ਨੂੰ ਆਖ਼ਰੀ ਵਾਰ ਬਲੂ ਕੋਟ ਅਤੇ ਸਲੇਟੀ ਰੰਗ ਦੀ ਪੇਂਟ 'ਚ ਦੇਖਿਆ ਗਿਆ ਹੈ | ਦੱਸ ਦਈਏ ਕਿ ਜਨਾਹ ਦੇ ਪਿਤਾ ਨੇ ਉਸਨੂੰ ਦੁਪਹਿਰੇ ਕਰੀਬ 3 ਵਜੇ ਸਕੂਲ ਤੋਂ ਅਗਵਾ ਕੀਤਾ ਹੈ | ਉਥੇ ਹੀ ਯਾਰ੍ਕ ਰਿਜਨਲ ਪੁਲਿਸ ਨੇ ਅਪੀਲ ਕੀਤੀ ਹੀ ਕਿ ਜਿਸਨੂੰ ਵੀ ਇਸ ਘੱਟਣਾ ਬਾਰੇ ਜਾਣਕਾਰੀ ਮਿਲਦੀ ਹੈ ਤਾ ਉਹ 911 ਨੰਬਰ 'ਤੇ ਪੁਲਿਸ ਨੂੰ ਸੂਚਿਤ ਕਰਨ |