ਓਟਾਵਾ , 20 ਜੂਨ ( NRI MEDIA )
ਐਨਬੀਏ ਚੈਂਪੀਨਸ਼ਿਪ ਦੀ ਜੇਤੂ ਟੀਮ ਟੋਰਾਂਟੋ ਰੇਪਟਰਸ ਨੂੰ ਪਾਰਲੀਮੈਂਟ ਹਿੱਲ' ਤੇ ਆਉਣ ਦਾ ਸੱਦਾ ਮਿਲਿਆ ਹੈ , ਇਸ ਦੀ ਸੂਚਨਾ ਟੋਰਾਂਟੋ ਰੇਪਟਰਸ ਟੀਮ ਦੇ ਕੋਚ ਨਿਕ ਨਰਸ ਨੇ ਦਿਤੀ ਹੈ , ਇਹ ਪਹਿਲੀ ਵਾਰ ਹੈ ਕਿ ਕਿਸੇ ਕੈਨੇਡੀਅਨ ਬਾਸਕਟਬਾਲ ਟੀਮ ਨੂੰ ਐਨਬੀਏ ਫਾਈਨਲ ਵਿਚ ਖਿਤਾਬ ਜਿੱਤਣ ਲਈ ਸਫਲਤਾ ਹਾਸਲ ਹੋਈ ਹੈ , ਹਰ ਵਾਰ ਐਨ ਬੀ ਏ ਚੈਂਪੀਨਸ਼ਿਪ ਦੇ ਜੇਤੂਆਂ ਨੂੰ ਵ੍ਹਾਈਟ ਹਾਊਸ ਵੱਲੋਂ ਸੱਦਾ ਆਉਂਦਾ ਹੈ ਪਰ ਇਸ ਵਾਰ ਅਜਿਹਾ ਨਾ ਹੋਇਆ ਕਿਉਕਿ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ ਹੈ |
ਕੋਚ ਨਰਸ ਨੇ ਕਿਹਾ ਕਿ ਅਸੀਂ ਕੈਨੇਡਾ ਦੀ ਟੀਮ ਹਾਂ ਕਿਊ ਨਾ ਅਸੀਂ ਇਥੇ ਓਟਾਵਾ ਵਿਚ ਪ੍ਰਧਾਨਮੰਤਰੀ ਟਰੂਡੋ ਨੂੰ ਮਿਲੀਏ , ਇਸਦੇ ਨਾਲ ਹੀ ਨਰਸ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਉਹ 24 ਸਸੈਕਸ ਡਰਾਈਵ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ ਤਾਂ ਜੋ ਉਹ ਜਾਣ ਦਾ ਸਮਾਂ ਨਿਰਧਾਰਿਤ ਕਰ ਸਕਣ ਪਰ ਹਾਲੇ ਤਕ ਕੁਝ ਨਿਸ਼ਚਿਤ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ, 1992 ਦੇ ਵਿਚ 'ਦ ਬਲੂ ਜੇ' ਟੀਮ ਵ੍ਹਾਈਟ ਹਾਊਸ ਅਤੇ ਪਾਰਲੀਮੈਂਟ ਹਿੱਲ ਦੋਵੇ ਥਾਵਾਂ ਤੇ ਗਈ ਸੀ, ਜਦਕਿ 1993 ਦੇ ਵਿਚ ਉਹ ਸਿਰਫ ਤੇ ਸਿਰਫ ਓਟਾਵਾ ਦੇ ਪਾਰਲੀਮੈਂਟ ਹਿੱਲ ਵਿਚ ਹੀ ਸੱਦੇ ਗਏ ਸਨ।