by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਇਕ ਮਾਹਿਰ ਨੇ ਕਿਹਾ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਨਿੱਜੀ ਜਾਇਦਾਦ ਨੂੰ ਉਦੋਂ ਤੱਕ ਬੈਨ ਦੇ ਜ਼ਰੀਏ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ, ਜਦੋਂ ਤੱਕ ਕਿ ਇਸ ਗੱਲ ਦੇ ਸਬੂਤ ਨਹੀਂ ਮਿਲ ਜਾਂਦੇ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਉਹ ਜ਼ਿੰਮੇਵਾਰ ਨਹੀਂ ਹਨ।
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪੋਟ੍ਰੀਅਰ ਐਗਨੇਸ ਕੈਲਮਾਰਡ ਨੇ ਆਪਣੀ ਰਿਪੋਰਟ ਨੇ ਆਖਿਆ ਹੈ ਕਿ ਖਸ਼ੋਗੀ ਦੀ ਹੱਤਿਆ 'ਚ ਕ੍ਰਾਊਨ ਪ੍ਰਿੰਸ ਦੀ ਜ਼ਿੰਮੇਵਾਰੀ ਨਾਲ ਸਬੰਧਿਤ ਭਰੋਸਯੋਗ ਸਬੂਤਾਂ ਦੇ ਮੱਦੇਨਜ਼ਰ ਪ੍ਰਿੰਸ ਸਲਮਾਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ 'ਤੇ ਉਦੋਂ ਤੱਕ ਬੈਨ ਲਾਇਆ ਜਾਣਾ ਚਾਹੀਦਾ, ਜਦੋਂ ਤੱਕ ਕਿ ਇਹ ਸਬੂਤ ਨਹੀਂ ਮਿਲ ਜਾਂਦੇ ਹਨ ਕਿ ਇਸ ਹੱਤਿਆ ਲਈ ਉਹ ਜ਼ਿੰਮੇਵਾਰ ਨਹੀਂ ਹੈ।