ਆਸਟ੍ਰੇਲੀਆ : ਯੁਵਕ ਨੇ ਕਾਰ ਨਾਲ ਮਸਜਿਦ ਦੇ ਗੇਟ ‘ਚ ਮਾਰੀ ਟੱਕਰ, ਫੈਲੀ ਸਨਸਨੀ

by

18 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਆਸਟ੍ਰੇਲੀਆ ਦੇ ਕ੍ਰਾਇਸ੍ਟਚਰਚ 'ਚ ਦੋ ਮਸਜਿਦਾਂ 'ਤੇ ਆਤੰਕੀ ਹਮਲੇ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਕਿ ਆਸਟ੍ਰੇਲੀਆ ਦੇ ਕੁਈਨਸਲੈਂਡ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਇਕ ਕਾਰ ਸਵਾਰ ਯੁਵਕ ਨੇ  ਮਸਜਿਦ ਦੇ ਗੇਟ 'ਚ ਟੱਕਰ ਮਾਰ ਦਿੱਤੀ ਅਤੇ ਮਸਜਿਦ ਦੇ ਅੰਦਰ ਮੌਜੂਦ ਨਾਮਾਜ਼ੀਆਂ 'ਤੇ ਹਮਲਾ ਕਰ ਦਿੱਤਾ | 


ਘਟਨਾ ਦੌਰਾਨ ਸਾਰੇ ਨਮਾਜ਼ੀ ਸਹਿਮ ਗਏ | ਦੱਸ ਦਈਏ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਰੋਪੀ ਨੂੰ ਵੀ ਗਿਰਫ਼ਤਾਰ ਕਰ ਲਿਆ ਹੈ | ਕੁਈਨਸਲੈਂਡ ਪੁਲਿਸ ਮੁਤਾਬਕ ਇਹ ਮਾਮਲਾ ਸ਼ਨੀਵਾਰ ਦਾ ਹੈ |  ਤੁਹਾਨੂੰ ਦੱਸ ਦਈਏ ਕਿ ਪੁਲਿਸ ਆਰੋਪੀ ਤੋਂ ਪੁੱਛਗਿੱਛ ਕਰ ਰਹੀ ਹੈ | ਓਥੇ ਹੀ ਪੁਲਿਸ ਨੇ ਲੋਕਾਂ ਨੂੰ  ਫਿਲਹਾਲ ਮਸਜਿਦਾਂ 'ਚ ਨਾ ਜਾਣ ਦੀ ਅਪੀਲ ਕੀਤੀ ਹੈ |