ਮੀਡਿਆ ਡੈਸਕ: ਸ਼ਾਓਮੀ ਰੈੱਡਮੀ ਨੋਟ 7 ਪ੍ਰੋ ਨੂੰ ਖਰੀਦਣ ਦਾ ਅੱਜ ਬਿਹਤਰੀਨ ਮੌਕਾ ਹੈ। ਕੰਪਨੀ ਇਸ ਨੂੰ ਦੁਪਹਿਰ 12 ਵਜੇ ਤੋਂ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਅਤੇ mi.com ’ਤੇ ਫਲੈਸ਼ ਸੇਲ ’ਚ ਉਪਲੱਬਧ ਕਰਵਾਏਗੀ। ਰੈੱਡਮੀ ਨੋਟ 7 ਪ੍ਰੋ ਪਿਛਲੀਆਂ ਸਾਰੀਆਂ ਸੇਲਾਂ ’ਚ ਕੁਝ ਹੀ ਸੈਕਿੰਡਸ ਜਾਂ ਮਿੰਟਾਂ ’ਚ ਆਊਟ-ਆਫ ਸਟਾਕ ਹੋ ਗਿਆ ਸੀ। ਫੋਨ ਦਾ ਸਟਾਕ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਖਰੀਦਣ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਹੀ ਲਾਗ ਇਨ ਕਰਕੇ ਸਾਰੀ ਡਿਟੇਲ ਨੂੰ ਐਂਟਰ ਕਰਕੇ ਤਿਆਰ ਰਹੋ,ਤਾਂ ਜੋ ਜਿਵੇਂ ਹੀ ਸੇਲ ਸ਼ੁਰੂ ਹੋਵੇ ਤੁਸੀਂ ਚੈਕਆਊਟ ਆਪਸ਼ਨ ਤੋਂ ਤੁਰੰਤ ਪੇਮੈਂਟ ਕਰ ਸਕੋ।
ਮਿਲਣਗੇ ਇਹ ਆਫਰ:
ਸ਼ਾਓਮੀ ਨੇ ਰੈੱਡਮੀ ਨੋਟ 7 ਪ੍ਰੋ ਨੂੰ ਭਾਰਤ ’ਚ ਇਸੇ ਸਾਲ ਫਰਵਰੀ ’ਚ ਲਾਂਚ ਕੀਤਾ ਸੀ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 16,999 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ।
ਫੋਨ ਨੂੰ ਅੱਜ ਇਸ ਸੇਲ ’ਚ ਖਰੀਦਣ ’ਤੇ ਏਅਰਟੈੱਲ ਵਲੋਂ 1,120 ਜੀ.ਬੀ. ਤਕ ਫ੍ਰੀ 4ਜੀ ਡਾਟਾ ਦੇ ਨਾਲ ਹੀ ਅਨਲਿਮਟਿਡ ਕਾਲਿੰਕ ਦੀ ਸੁਵਿਧਾ ਮਿਲੇਗੀ। ਉਥੇ ਹੀ ਫਲਿਪਕਾਰਟ ਗਾਹਕਾਂ ਨੂੰ ਇਸ ਫੋਨ ਦੀ ਖਰੀਦ ’ਤੇ 999 ਰੁਪਏ ਦਾ ਕੰਪਲੀਟ ਮੋਬਾਇਲ ਪ੍ਰੋਟੈਕਸ਼ਨ ਪਲਾਨ 699 ਰੁਪਏ ’ਚ ਆਫਰ ਕਰੇਗਾ। ਇਸ ਤੋਂ ਇਲਾਵਾ ਰਿਲਾਇੰਸ ਜਿਓ ਵੀ ਅੱਜ ਰੈੱਡਮੀ ਨੋਟ 7 ਪ੍ਰੋ ਦੀ ਖਰੀਦ ’ਤੇ ਗਾਹਕਾਂ ਨੂੰ ਡਬਲ ਡਾਟਾ ਬੈਨਿਫਿਟ ਦੇਣ ਵਾਲਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।