ਕੈਨੇਡਾ ਵਿੱਚ ਲੱਗੀ ਐਮਰਜੈਂਸੀ – ਮੌਸਮ ਬਦਲਾਅ ਤੇ ਠੱਲ ਪਾਉਣ ਲਈ ਸੰਸਦ ਵਿੱਚ ਪਾਸ

by

ਓਟਾਵਾ , 18 ਜੂਨ ( NRI MEDIA )

ਕੈਨੇਡਾ ਨੇ ਹੁਣ ਜਲਵਾਯੂ ਪਰਿਵਰਤਨ ਅਤੇ ਮੌਸਮ ਵਿੱਚ ਹੋ ਰਹੀਆਂ ਜਾਨਲੇਵਾ ਤਬਦੀਲੀਆਂ ਨੂੰ ਮੰਨ ਲਿਆ ਹੈ ਅਤੇ ਇਨਾ ਨੂੰ ਖ਼ਤਮ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ , ਜਲਵਾਯੂ ਪਰਿਵਰਤਨ ਅਤੇ ਮੌਸਮ ਦੀ ਤਬਦੀਲੀ ਨੂੰ ਕਾਬੂ ਕਰਨ ਲਈ ਕੈਨੇਡਾ ਦੀ ਸੰਸਦ ਨੇ ਇਕ ਬਿਲ ਪਾਸ ਕੀਤਾ ਹੈ , ਹਾਊਸ ਆਫ ਕਾਮਨਜ਼ ਨੇ ਸੋਮਵਾਰ ਦੀ ਰਾਤ ਨੂੰ ਕੈਨੇਡਾ ਵਿੱਚ ਇੱਕ ਕੌਮੀ ਮੌਸਮ ਐਮਰਜੈਂਸੀ ਐਲਾਨ ਦਿੱਤੀ ਹੈ , ਵਤਾਰਵਰਨ ਮੰਤਰੀ ਕੈਥਰੀਨ ਮੈਕੇਨਾ ਵਲੋਂ ਇਹ ਮਤਾ ਪੇਸ਼ ਕੀਤਾ ਗਿਆ ਅਤੇ ਇਹ ਮਤਾ 63 ਵੋਟਾਂ ਦੇ ਬਦਲੇ 186 ਵੋਟਾਂ ਨਾਲ ਪਾਸ ਹੋਇਆ , ਇਸ ਮਤੇ ਅਨੁਸਾਰ ਇਹ ਕੌਮੀ ਜਲਵਾਯੂ ਐਮਰਜੈਂਸੀ ਐਲਾਨ ਕਰਦਾ ਹੈ ਅਤੇ ਪੈਰਿਸ ਸਮਝੌਤੇ ਵਿੱਚ ਦਿੱਤੇ ਗਏ ਉਦੇਸ਼ ਟੀਚਿਆਂ ਵਿੱਚ ਦੇਸ਼ ਦੀ ਵਚਨਬੱਧਤਾ ਦਾ ਸਮਰਥਨ ਕਰਦਾ ਹੈ |


ਹਾਊਸ ਓਫ ਕਾਮਨਜ਼ ਵਿੱਚ ਇਸ ਮੱਤੇ ਨੂੰ ਪਾਰਿਤ ਕਰਨਾ ਉਨ੍ਹਾਂ ਦੀ ਪੈਰਿਸ ਸਮਝੌਤੇ ਦੇ ਨਾਲ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ ,ਮੈਕੇਨਾ ਨੇ ਸਾਰੇ ਮੈਂਬਰਾਂ ਨੂੰ ਮੌਸਮ ਦੇ ਸੰਕਟ ਨੂੰ ਸਮਝਣ ਅਤੇ ਮਤੇ ਦੇ ਹਕ਼ ਵਿਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ ,ਵਾਤਾਵਰਨ ਮੰਤਰੀ ਮੈਕੇਨਾ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ' ਤੇ ਵੀ ਵਾਤਾਵਰਨ ਅਤੇ ਮੌਸਮ ਤੇ ਆਏ ਇਸ ਸੰਕਟ ਨੂੰ ਸਮਝਾਉਣ ਲਈ ਪੋਸਟ ਸਾਂਝੀ ਕੀਤੀ ਸੀ |

ਜਿਸ ਵੇਲੇ ਇਹ ਮਤਾ ਪਾਸ ਹੋਇਆ ਉਸ ਵੇਲੇ ਪ੍ਰਧਾਨ ਮੰਤਰੀ ਟਰੂਡੋ , ਕੰਜਰਵੇਟਿਵ ਲੀਡਰ ਐਂਡ੍ਰਿਊ ਸ਼ਿਅਰ ਅਤੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਟਾਰਾਂਟੋ ਵਿਖੇ ਬਾਸਕਟਬਾਲ ਟੀਮ ਟਾਰਾਂਟੋ ਰੇਪਟਰਸ ਦੀ ਜਿੱਤ ਦੇ ਜਸ਼ਨ ਵਿਚ ਸ਼ਾਮਲ ਸਨ ਅਤੇ ਇਸ ਕਰਕੇ ਇਹ ਤਿੰਨੋ ਹੀ ਇਸ ਫੈਸਲੇ ਦੇ ਭਾਗੀਦਾਰ ਨਹੀਂ ਬਣ ਸਕੇ , ਜਿਕਰਯੋਗ ਹੈ ਕਿ ਕੈਨੇਡਾ ਦੀਆ ਵੱਖ ਵੱਖ ਰਾਜਨੀਤਿਕ ਪਾਰਟੀਆਂ ਮੌਸਮ ਸੰਕਟ ਨਾਲ ਲੜਨ ਲਈ ਆਪਣੀ ਆਪਣੀ ਯੋਜਨਾਵਾਂ ਪੇਸ਼ ਕਰ ਰਹੀਆਂ ਹਨ।


ਇਸ ਗਤੀ ਜਾਂ ਮੱਤੇ ਵਿਚ ਮੌਸਮ ਜਾਂ ਜਲਵਾਯੁ ਸੰਕਟ ਨੂੰ ਮਨੁੱਖੀ ਗਤੀਵਿਧੀਆਂ ਨਾਲ ਪੈਦਾ ਹੋਏ ਇੱਕ ਅਸਲ ਅਤੇ ਜ਼ਰੂਰੀ ਸੰਕਟ ਦੇ ਵੱਜੋਂ ਦਰਸਾਇਆ ਗਿਆ ਹੈ ਜੋ ਕਿ ਵਾਤਾਵਰਣ, ਜੈਵਿਕ ਵਿਵਿਧਤਾ, ਕੈਨੇਡੀਅਨਾਂ ਦੀ ਸਿਹਤ ਅਤੇ ਕੈਨੇਡੀਅਨ ਅਰਥਚਾਰੇ 'ਤੇ ਪ੍ਰਭਾਵ ਪਾਉਂਦਾ ਹੈ।