ਮੀਡੀਆ ਡੈਸਕ: ਪੱਛਮੀ ਬੰਗਾਲ ‘ਚ ਹਸਪਤਾਲ ਦੇ ਜੂਨੀਅਰ ਡਾਕਟਰ ਨਾਲ ਕੁੱਟਮਾਰ ਦੇ ਵਿਰੋਧ ‘ਚ ਸੋਮਵਾਰ ਨੂੰ ਦੇਸ਼ ਭਰ ਦੇ ਡਾਕਟਰ 24 ਘੰਟੇ ਦੀ ਹੜਤਾਲ ‘ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਵੱਖ ਰੱਖਿਆ ਗਿਆ ਹੈ। ਓਪੀਡੀ ਸਮੇਤ ਗੈਰ-ਜ਼ਰੂਰੀ ਸੇਵਾਵਾਂ ਸਵੇਰੇ 6 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਤਕ ਬੰਦ ਰਹਿਣਗੀਆਂ। ਉਧਰ ਬੰਗਾਲ ਦੇ ਡਾਕਟਰ ਹੜਤਾਲ ਖ਼ਤਮ ਕਰਨ ਦਾ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਨ ਲਈ ਰਾਜੀ ਹੋ ਗਏ ਹਨ।
ਆਈਐਮਏ ਨੇ ਕਿਹਾ ਕਿ ਭਾਵੇਂ ਬੰਗਾਲ ਦੇ ਡਾਕਟਰਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ ਪਰ ਅਸੀਂ 24 ਘੰਟੇ ਦੀ ਹੜਤਾਲ ਕਰਾਂਗੇ। ਹਸਪਤਾਲਾਂ ‘ਚ ਡਾਕਟਰਾਂ ਨਾਲ ਕੁੱਟਮਾਰ ਦੀ ਘਟਨਾ ਖਿਲਾਫ ਇਹ ਜ਼ਰੂਰੀ ਹੈ। ਅਸੀਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ।
ਆਈਐਮਏ ਨੇ ਡਾਕਟਰਾਂ ਖਿਲਾਫ ਹਿੰਸਾ ਨੂੰ ਰੋਕਣ ਲਈ ਸੈਂਟ੍ਰਲ ਐਕਟ ਦੀ ਮੰਗ ਨੂੰ ਫੇਰ ਤੋਂ ਦੁਹਰਾਇਆ ਹੈ। ਆਈਐਮਏ ਨੇ ਕਿਹਾ ਕਿ ਸਾਲਾਂ ਤੋਂ ਇਹ ਮੰਗ ਚਲੀ ਆ ਰਹੀ ਹੈ ਪਰ ਇਸ ਨੂੰ ਲੈ ਕੇ ਹਰ ਵਾਰ ਸਿਰਫ ਉਮੀਦ ਦਿੱਤੀ ਜਾਂਦੀ ਹੈ। ਸਾਡੀ ਇੱਕ ਦਿਨ ਦੀ ਹੜਤਾਲ ਉਸੇ ਮੰਗ ਨੂੰ ਲੈ ਕੇ ਹੈ। ਡਾਕਟਰ ਐਸੋਸੀਏਸ਼ਨ ਇੰਡੀਆ ਦਾ ਕਹਿਣਾ ਹੈ ਕਿ ਸਾਡੀ ਸਟ੍ਰਾਈਕ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਕਿ ਇਸ ਦਾ ਹੱਲ਼ ਨਹੀਂ ਨਿਕਲਦਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।