ਓਟਾਵਾ , 15 ਜੂਨ ( NRI MEDIA )
ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਹੁਣ ਬਸ ਚਾਰ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਵੋਟਰ ਸਮਰਥਨ ਵਿਚ ਲਿਬਰਲ ਕੰਜ਼ਰਵੇਟਿਵ ਤੋਂ ਕਾਫੀ ਪਿੱਛੇ ਹਨ , ਇਸ ਤੋਂ ਇਲਾਵਾ ਲਿਬਰਲ ਇਸ ਅੰਤਰ ਨੂੰ ਘਟਾਉਣ ਵਿੱਚ ਵੀ ਅਸਲ ਸਾਬਤ ਹੋ ਰਹੇ ਹਨ , ਇੱਕ ਨਵਾਂ ਇਪਸੋਸ ਪੋਲ ਪੇਸ਼ ਕਰਦਾ ਹੈ ਕਿ ਫੈਡਰਲ ਚੋਣਾਂ ਵਿੱਚ ਪ੍ਰਧਾਨਮੰਤਰੀ ਟਰੂਡੋ ਦੀ ਕੁਰਸੀ ਜਾ ਸਕਦੀ ਹੈ , ਨਵੇਂ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟ੍ਰੈਡਿਊ ਦੀ ਪ੍ਰਵਾਨਗੀ ਰੇਟਿੰਗ ਇਸ ਸਮੇਂ ਸਭ ਤੋਂ ਨੀਵੇਂ ਪੱਧਰ 'ਤੇ ਹੈ , ਸਿਰਫ 32 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਅਤੇ ਦੁਬਾਰਾ ਚੁਣੇ ਜਾਣ ਦੇ ਹੱਕਦਾਰ ਹਨ, ਓਥੇ ਹੀ ਕੰਜ਼ਰਵੇਟਿਵ ਇਸ ਸਮੇਂ ਕਾਫੀ ਅੱਗੇ ਹਨ |
ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਕੰਸਰਵੇਟਿਵ ਪਾਰਟੀ, ਲਿਬਰਲ ਪਾਰਟੀ ਲਈ ਇਕ ਖਤਰੇ ਦਾ ਵਿਸ਼ਾ ਬਣਦੀ ਜਾ ਰਹੀ ਹੈ , ਸਿਰਫ ਤੇ ਸਿਰਫ 32% ਕੈਨੇਡੀਅਨ ਹੀ ਟਰੂਡੋ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇ ਤੌਰ ਤੇ ਵੇਖਣਾਂ ਚਾਹੁੰਦੇ ਹਨ , ਇਕ ਨਵੀ ਪੋਲ ਦੇ ਅਨੁਸਾਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਾਜ ਦੀ ਸਹਿਮਤੀ 2005 ਦੇ ਮੁਕਾਬਲੇ ਕਾਫੀ ਘਟ ਹੁੰਦੀ ਜਾ ਰਹੀ ਹੈ ਅਤੇ 2019 ਤਕ ਘਟ ਕੇ ਸਿਰਫ 32% ਹੀ ਰਹਿ ਚੁੱਕੀ ਹੈ , 68% ਕੈਨੇਡੀਅਨ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਕ ਨਵੀ ਸਰਕਾਰ ਦੀ ਲੋੜ ਹੈ। ਜੇਕਰ ਇਸ ਸਮੇਂ ਵੋਟਾਂ ਪੈਂਦੀਆਂ ਹਨ ਤਾ ਕੰਸਰਵੇਟਿਵ ਪਾਰਟੀ ਦੇ ਲੀਡਰ ਐਂਡ੍ਰਿਊ ਸ਼ੀਰ ਪੱਕੇ ਤੌਰ ਤੇ 37% ਵੋਟਾਂ ਲੈ ਸਕਦੇ ਹਨ।
ਦੂਜੀ ਤਰਫ, ਟਰੂਡੋ ਨੂੰ 31% ਅਤੇ NDP ਸਿਰਫ ਤੇ ਸਿਰਫ 18% ਵੋਟਾਂ ਹੀ ਮਿਲ ਸਕਣਗੀਆਂ , 10% ਲੋਕ ਦਾ ਕਹਿਣਾ ਹੈ ਕਿ ਉਹ ਇਹਨਾਂ ਪਾਰਟੀਆਂ ਤੋਂ ਵੱਖ ਕਿਸੇ ਹੋਰ ਨੂੰ ਪਾਰਟੀ ਨੂੰ ਵੋਟ ਪਾਉਣਾ ਚਾਹੁਣਗੇ , ਕਿਸੇ ਹੋਰ ਪਾਰਟੀ ਦੀ ਗੱਲ ਕਰੀਏ ਤਾ ਨਵੀਆਂ ਪਾਰਟੀਆਂ ਵਿਚ ਐਲਿਜ਼ਾਬੇਥ ਮੈ ਦੀ ਗ੍ਰੀਨ ਪਾਰਟੀ ਹੀ ਹੈ, ਐਨਡੀਪੀ ਅਤੇ ਗ੍ਰੀਨ ਪਾਰਟੀ ਦੇ ਪੱਖ ਵਿਚ ਲੋਕਾਂ ਦਾ ਆਉਣਾ ਚੋਂਣਾ ਵਿਚ ਲਿਬਰਲ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।
ਐਸਐਨਸੀ ਲਵਲੀਨ ਮਾਮਲੇ ਦੇ ਚਲਦੇ ਕੈਨੇਡੀਅਨ ਲੋਕਾਂ ਵਿਚ ਲਿਬਰਲ ਪਾਰਟੀ ਅਤੇ ਪ੍ਰਧਾਨਮੰਤਰੀ ਟਰੂਡੋ ਨੂੰ ਲੈ ਕੇ ਕਾਫੀ ਅਵਿਸ਼ਵਾਸ ਦੀ ਸਥਿਤੀ ਬਣੀ ਹੋਈ ਹੈ ਅਤੇ ਰਹਿੰਦੀ ਖੂੰਦੀ ਕਸਰ ਲਿਬਰਲ ਪਾਰਟੀ ਦੀ ਸਾਬਕਾ ਮਹਿਲਾ ਮੰਤਰੀਆਂ ਫਿਲਪੋਟ ਤੇ ਰੇਬੌਲਡ ਦੇ ਬਿਆਨਾਂ ਨੇ ਪੂਰੀ ਕਰ ਦਿਤੀ ਹੈ , ਹੁਣ ਇਹ ਸਾਫ ਹੈ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਪ੍ਰਧਾਨਮੰਤਰੀ ਟਰੂਡੋ ਦੀ ਕੁਰਸੀ ਖੁੱਸ ਸਕਦੀ ਹੈ |