by mediateam
ਗੁਰਦਾਸਪੁਰ (ਵਿਕਰਮ ਸਹਿਜਪਾਲ) : ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਸ਼ੁੱਕਰਵਾਰ ਨੂੰ ਪਹਿਲੀ ਵਾਰ ਪੰਜਾਬ ਫ਼ੇਰੀ 'ਤੇ ਗੁਰਦਾਸਪੁਰ ਪਹੁੰਚ ਚੁੱਕੇ ਹਨ। ਸੰਨੀ ਦਿਓਲ 3 ਦਿਨ ਰਹਿ ਕੇ ਹਲਕੇ ਦਾ ਦੌਰਾ ਕਰਨਗੇ ਤੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਨਗੇ। ਸੰਨੀ ਦਿਓਲ ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਲੰਮੇ ਸਮੇਂ ਬਾਅਦ ਗੁਰਦਾਸਪੁਰ 'ਚ ਆਪਣੀ ਕੋਠੀ ਪਹੁੰਚੇ ਹਨ। ਹਾਲਾਂਕਿ ਗੁਰਦਾਸਪੁਰ ਪਹੁੰਚਣ ਤੋਂ ਬਾਅਦ ਸੰਨੀ ਦਿਓਲ ਨਾ ਤਾਂ ਕਿਸੇ ਵਰਕਰ ਨੂੰ ਮਿਲੇ ਅਤੇ ਨਾ ਹੀ ਉਹ ਮੀਡੀਆ ਦੇ ਰੂਬਰੂ ਹੋਏ।
ਫ਼ਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ 15 ਜੂਨ ਨੂੰ ਪਠਾਨਕੋਟ ਵਿੱਚ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ 16 ਜੂਨ ਨੂੰ ਆਪਣੇ ਹਲਕੇ ਗੁਰਦਾਸਪੁਰ ਵਿੱਚ ਪਾਰਟੀ ਵਰਕਰਾਂ ਅਤੇ ਆਮ ਜਨਤਾਂ ਨਾਲ ਮਿਲਣਗੇ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਸੰਨੀ ਦਿਓਲ ਭਾਜਪਾ ਵੱਲੋਂ ਜੇਤੂ ਰਹੇ ਹਨ। ਸੰਨੀ ਦਿਓਲ ਨੇ 77,107 ਵੋਟਾਂ ਦੇ ਫ਼ਰਕ ਨਾਲ ਇਸ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਸੁਨੀਲ ਜਾਖੜ ਨੂੰ ਹਰਾਇਆ ਸੀ।