ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਅਭਿਨੇਤਰੀ ਤਨਸ੍ਰੀ ਦੱਤਾ ਛੇੜਛਾੜ ਮਾਮਲੇ 'ਚ ਨਾਨਾ ਪਾਟੇਕਰ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ 'ਚ ਮੁੰਬਈ ਪੁਲਸ ਨੇ ਅੰਧੇਰੀ ਕੋਰਟ 'ਚ ਬੀ ਸਮਰੀ ਫਾਈਲ ਕੀਤੀ ਹੈ। ਬੀ ਸਮਰੀ ਦਾ ਮਤਲਬ ਹੈ ਕਿ ਦੋਸ਼ੀ ਖਿਲਾਫ਼ ਕੋਈ ਸਬੂਤ ਨਹੀਂ ਮਿਲੇ। ਇਸ 'ਚ ਬਿਨਾਂ ਸਬੂਤ ਦੇ ਇਸ ਜਾਂਚ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ। ਹਾਲਾਂਕਿ ਮੁੰਬਈ ਪੁਲਸ ਦੀ ਇਸ ਕਾਰਵਾਈ ਨਾਲ ਤਨੂਸ੍ਰੀ ਦੱਤਾ ਨੂੰ ਜ਼ਰੂਰ ਝਟਕਾ ਲੱਗਾ ਹੈ। ਇਸ 'ਤੇ ਤਨੂਸ੍ਰੀ ਦੱਤਾ ਦੇ ਵਕੀਲ ਨੇ ਕਿਹਾ ਕਿ ਅਸੀਂ ਹਾਰ ਨਹੀਂ ਮੰਨਾਂਗੇ ਅਤੇ ਇਨਸਾਫ਼ ਲਈ ਅੱਗੇ ਅਪੀਲ ਕਰਾਂਗੇ।
ਤਨੂਸ੍ਰੀ ਨੇ ਨਾਨਾ ਪਾਟੇਕਰ ਖਿਲਾਫ਼ ਮੁੰਬਈ ਔਸ਼ਿਵਾਰਾ ਪੁਲਸ ਸਟੇਸ਼ਨ 'ਚ ਪਿਛਲੇ ਸਾਲ ਛੇੜਛਾੜ ਅਤੇ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਕਰਾਇਆ ਸੀ। ਇਸ ਤੋਂ ਬਾਅਦ ਕਾਫ਼ੀ ਦਿਨਾਂ ਤੱਕ ਤਨੂਸ੍ਰੀ ਅਤੇ ਨਾਨਾ ਦੇ ਵਿਚਾਲੇ ਇੱਕ-ਦੂਜੇ ਨੂੰ ਲੈ ਕੇ ਬਿਆਨਬਾਜ਼ੀ ਹੁੰਦੀ ਰਹੀ। ਉਥੇ ਹੀ ਇਸ ਮਾਮਲੇ 'ਚ ਨਾਂਅ ਆਉਣ ਤੋਂ ਬਾਅਦ ਨਾਨਾ ਪਾਟੇਕਰ ਲਈ ਫ਼ਿਲਮ ਇੰਡਸਟਰੀ 'ਚ ਮੁਸ਼ਕਲ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਤਨੂਸ੍ਰੀ ਦੱਤਾ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਨਾ ਪਾਟੇਕਰ ਨੂੰ ਮੁੰਬਈ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ ਹੈ।
ਤਨੂਸ੍ਰੀ ਨੇ ਕਿਹਾ, 'ਮੀਡੀਆ 'ਚ ਇਹ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਸ ਨੇ ਨਾਨਾ ਪਾਟੇਕਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਹੈ। ਮੈਂ ਇਹ ਸਾਫ਼ ਕਰ ਦਿਆਂਗੀ ਕਿ ਮੁੰਬਈ ਪੁਲਸ ਨੇ ਇਸ ਤਰ੍ਹਾਂ ਕੁਝ ਨਹੀਂ ਕੀਤਾ। ਦੱਤਾ ਨੇ ਕਿਹਾ ਇਨ੍ਹਾਂ ਅਫ਼ਵਾਹਾਂ ਨੂੰ ਨਾਨਾ ਪਾਟੇਕਰ ਦੀ ਟੀਮ ਫੈਲਾ ਰਹੀ ਹੈ। ਨਾਨਾ ਪਾਟੇਕਰ ਨੂੰ ਇੰਡਸਟਰੀ 'ਚ ਕੰਮ ਨਹੀਂ ਮਿਲ ਰਿਹਾ। ਉਹ ਪਬਲਿਕ 'ਚ ਆਪਣਾ ਚਰਿਤਰ ਸੁਧਾਰਨ ਲਈ ਇਸ ਤਰ੍ਹਾਂ ਕਰ ਰਹੇ ਹਨ।