ਪਠਾਨਕੋਟ , 10 ਜੂਨ ( NRI MEDIA )
ਜੰਮੂ-ਕਸ਼ਮੀਰ ਦੇ ਬਹੁਚਰਚਿਤ ਕਠੁਆ ਦੁਸ਼ਕਰਮ ਅਤੇ ਕਤਲ ਕੇਸ ਮਾਮਲੇ ਵਿੱਚ ਸੈਸ਼ਨ ਕੋਰਟ ਨੇ ਫ਼ੈਸਲਾ ਸੁਣਾਇਆ ਹੈ , ਕੋਰਟ ਵਲੋਂ ਇਸ ਮਾਮਲੇ ਵਿੱਚ ਛੇ ਹਮਲਾਵਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ ਹੈ , ਕੋਰਟ ਨੇ ਫ਼ੈਸਲਾ ਲੰਬੀ ਬਹਿਸ ਦੇ ਬਾਅਦ ਕੀਤਾ ਹੈ , ਕੋਰਟ ਵਿੱਚ ਮਾਨਯੋਗ ਜੱਜ ਤਾਜਵਿੰਦਰ ਸਿੰਘ ਨੇ ਇਹ ਫੈਸਲਾ ਸੁਣਾਇਆ ਹੈ , ਅਦਾਲਤ ਵਿੱਚ ਸਾਰੇ ਸੱਤ ਆਰੋਪੀ ਮਜੂਦ ਸਨ ਜਦੋ ਇਹ ਫੈਸਲਾ ਸੁਣਾਇਆ ਗਿਆ , ਅਦਾਲਤ ਨੇ ਇੱਕ ਆਰੋਪੀ ਵਿਸ਼ਾਲ ਜਨਗੋਤ੍ਰਾ ਨੂੰ ਬਰੀ ਕਰ ਦਿੱਤਾ ਹੈ , ਛੇ ਆਰੋਪੀ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਸੁਰਿੰਦਰ ਕੁਮਾਰ, ਅਨੰਤ ਦੱਤਾ, ਤਿਲਕ ਰਾਜ ਅਤੇ ਸਾਨਜਿ ਰਾਮ ਦੋਸ਼ੀ ਕਰਾਰ ਦਿੱਤੇ ਗਏ ਹਨ |
ਸਜ਼ਾ ਵੀ ਅੱਜ ਹੀ ਸੁਣਾਈ ਜਾਣ ਦੀ ਸੰਭਾਵਨਾ ਹੈ ਸਜ਼ਾ ਤੇ ਬਹਿਸ ਥੋੜ੍ਹੇ ਸਮੇਂ ਵਿੱਚ ਸ਼ੁਰੂ ਹੋਵੇਗੀ , ਸਜ਼ਾ ਦਾ ਐਲਾਨ ਦੋ ਵਜੇ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ , ਦੂਜੇ ਪਾਸੇ, ਦੋਸ਼ੀ ਠਹਿਰਾਏ ਗਏ ਸਾਨਜਿ ਰਾਮ ਦੇ ਵਕੀਲ ਨੇ ਕਿਹਾ ਹੈ ਕਿ ਸਾਨਜਿ ਰਾਮ ਨੂੰ ਨਿਆਂ ਦਿਵਾਉਣ ਅਤੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਉਹ ਹਾਈਕੋਰਟ ਵਿੱਚ ਅਪੀਲ ਦਾਇਰ ਕਰਨਗੇ |
ਪੀੜਿਤ ਪੱਖ ਦੇ ਵਕੀਲ ਮਨੀਵ ਫਰੁਕੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਦਾਲਤ ਵਿੱਚ ਫੈਸਲ ਉੱਤੇ ਸੁਣਵਾਈ ਦੇ ਬਾਅਦ ਇਸ ਦੁਸ਼ਕਰਮ ਅਤੇ ਕਤਲ ਕੇਸ ਵਿੱਚ ਛੇ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ , ਇੱਕ ਆਰੋਪੀ ਨੂੰ ਬਰੀ ਕੀਤਾ ਗਿਆ ਹੈ , ਅਦਾਲਤ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅੱਜ ਹੀ ਸੁਣਵਾਈ ਕਰੇਗੀ , ਸਜ਼ਾ ਉੱਤੇ ਵਿਚਾਰ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਵੇਗਾ |