ਮੀਡੀਆ ਡੈਸਕ - ਸਾਲ 2016 'ਚ ਆਈ ਪੰਜਾਬੀ ਫਿਲਮ 'ਅਰਦਾਸ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।ਹੁਣ ਤਿੰਨ ਸਾਲਾਂ ਬਾਅਦ ਗਿੱਪੀ ਗਰੇਵਾਲ ਇਸ ਫਿਲਮ ਦਾ ਸੀਕੁਅਲ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਇਸ ਫਿਲਮ ਦਾ ਟੀਜ਼ਰ ਬੀਤੇ ਕੁੱਝ ਦਿਨ ਪਹਿਲਾ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਹੁਣ ਫਿਲਮ ਦੀ ਟੀਮ ਫਿਲਮ ਨਾਲ ਸਬੰਧਿਤ ਚੈਪਟਰ ਰਿਲੀਜ਼ ਕਰਨ ਜਾ ਰਹੀ ਹੈ, ਜਿਸ ਦੀ ਜਾਣਕਾਰੀ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ।'ਅਰਦਾਸ ਕਰਾਂ' ਦਾ ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਹ ਫਿਲਮ ਵੀ 'ਅਰਦਾਸ' ਵਾਂਗ ਸੰਜੀਦਾ ਵਿਸ਼ੇ 'ਤੇ ਅਧਾਰਿਤ ਹੈ।ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। 'ਹੰਬਲ ਮੋਸ਼ਨ ਪਿਕਚਰਜ਼' ਦੀ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਡਾਇਲਾਗਸ ਰਾਣਾ ਰਣਬੀਰ ਦੇ ਹਨ।ਇਹ ਚੈਪਟਰ 'ਸਾਗਾ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।
'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਬੱਬਲ ਰਾਏ, ਸਪਨਾ ਪੱਬੀ, ਮਿਹਰ ਵਿਜ, ਜਪਜੀ ਖਹਿਰਾ ਤੇ ਯੋਗਰਾਜ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।ਫਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਹੈ। ਜਤਿੰਦਰ ਸ਼ਾਹ ਨੇ ਇਸ ਫਿਲਮ ਦਾ ਮਿਊਜ਼ਿਕ ਤਿਆਰ ਕੀਤਾ ਹੈ।ਇਸ ਫਿਲਮ ਦੀ ਸਹਾਇਕ ਨਿਰਮਾਤਾ ਰਵਨੀਤ ਕੌਰ ਗਰੇਵਾਲ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।