ਹਾਲੀਵੁਡ ਫਿਲਮ ‘ਅਲਾਦੀਨ’ ਦਾ ਬਾਕਸ ਆਫਿਸ ਤੇ ਰਾਜ ਜਾਰੀ

by mediateam

ਨਿਊਯਾਰਕ,10 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

ਡਿਜ਼ਨੀ ਦੀ ਕਾਰਟੂਨ ਫਿਲਮ ਤੋ ਬਣਾਈ ਗਈ ਲਾਈਵ ਐਕਸ਼ਨ ਫਿਲਮ "ਅਲਾਦੀਨ" ਜੂਨ ਦੇ ਪਹਿਲੇ ਵੀਕੇਂਡ ਵੀ ਦੁਨੀਆ ਭਰ ਦੇ ਬਾਕਸ ਆਫਿਸ ਤੇ ਰਾਜ ਕਰ ਰਹੀ ਹੈ ,ਲੋਕਾਂ ਦਾ ਖੂਬ ਪਿਆਰ ਪਾਉਣ ਵਾਲੀ ਇਸ ਫਿਲਮ ਵਿਚ ਵਿਲ ਸਮਿੱਥ ਜਿੰਨ ਦੀ ਭੂਮਿਕਾ ਵਿਚ ਹਨ ਅਤੇ ਮੇਨਾ ਮਸੂਦ ਅਲਾਦੀਨ ਅਤੇ ਨੌਮੀ ਸਕੋਟ ਜੈਸਮੀਨ ਦੀ ਭੂਮਿਕਾ ਵਿਚ ਹੈ।ਅਲਾਦੀਨ ਨੇ ਇਸੇ ਵੀਕੈਂਡ ਰਿਲੀਜ ਹੋਈ ਫਿਲਮ "ਗੋਡਜ਼ਿਲਾ ਕਿੰਗ ਆਫ ਮੋਂਸਟਰਸ" ਨੂੰ ਵੀ ਪਿੱਛੇ ਛੱਡ ਦਿੱਤਾ ਹੈ ਇਸ ਫਿਲਮ ਨੇ ਅੰਤਰ ਰਾਸ਼ਟਰੀ ਬਾਕਸ ਆਫਿਸ ਤੇ ਯੂ ਐੱਸ ਦੇ 293.1 ਮਿਲੀਅਨ ਡਾਲਰ ਅਤੇ ਪੂਰੀ ਦੁਨੀਆ ਵਿਚ ਯੂ ਐੱਸ ਦੇ 496.2 ਮਿਲੀਅਨ ਡਾਲਰ ਦਾ ਕਲੈਕਸ਼ਨ ਕੀਤਾ।


ਯੂ ਐੱਸ ਦੀ ਇਕ ਮੈਗਜ਼ੀਨ ਮੁਤਾਬਕ ਇਸ ਫਿਲਮ ਨੇ "ਓਜ਼ ਦ ਗ੍ਰੇਟ ਐਂਡ ਪਾਵਰਫੁਲ" (ਯੂ ਐੱਸ ਡੀ 493 ਮਿਲੀਅਨ) ਅਤੇ "ਸਿੰਡਰੈਲਾ" ਦਾ (ਯੂ ਐੱਸ ਡੀ 201 ਮਿਲੀਅਨ) ਦਾ ਰਿਕਾਰਡ ਤੋੜ ਦਿੱਤਾ ਹੈ , ਪੂਰੇ ਹਫ਼ਤੇ ਅਲਾਦੀਨ ਯੂ ਐੱਸ ਵਿਚ ਟੋਪ ਇਕ ਤੇ ਰਹੀ ਅਤੇ ਘਰੇਲੂ ਤੌਰ ਤੇ 2019 ਵਿਚ ਤੀਜੇ ਅਹੁਦੇ ਤੇ ਰਹੀ।

ਅਲਾਦੀਨ ਦੀ ਟੋਪ ਦਸ ਤੇ ਰਹਿਣ ਵਾਲੀ ਮਾਰਕਿਟ ਵਿਚ ਚੀਨ,ਯੂਕੇ,ਮੈਕਸੀਕੋ,ਕੋਰੀਆ,ਇਟਲੀ,ਰੂਸ,ਸਪੇਨ,ਆਇਰਲੈਂਡ, ਆਸਟ੍ਰੇਲੀਆ ਅਤੇ ਬ੍ਰਾਜ਼ੀਲ ਵਿਚ ਬਹੁਤ ਕਮਾਈ ਕੀਤੀ ਗਈ , ਇਹ ਫਿਲਮ ਅਲਾਦੀਨ ਅਤੇ ਜਾਦੂਈ ਚਿਰਾਗ ਦੀ ਪ੍ਰਸਿੱਧ ਕਹਾਣੀ  ਤੇ ਬਣਾਈ ਗਈ ਹੈ।