by
ਲੰਡਨ ਡੈਸਕ (ਵਿਕਰਮ ਸਹਿਜਪਾਲ) : ਭਾਰਤ ਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ 2019 ਦਾ 14ਵਾਂ ਮੁਕਾਬਲਾ ਲੰਡਨ ਦੇ ਕਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਗਿਆ। ਜਿਸ 'ਚ ਭਾਰਤ ਨੇ ਆਸਟਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰਾਂ 'ਚ 5 ਵਿਕਟਾਂ 'ਤੇ ਆਸਟਰੇਲੀਆ ਨੂੰ 353 ਦੌੜਾਂ ਦਾ ਟੀਚਾ ਦਿੱਤਾ ਸੀ।
ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਇਹ ਮੈਚ 36 ਦੌੜਾਂ ਨਾਲ ਹਾਰ ਗਈ। ਆਸਟਰੇਲੀਆ ਦੀ ਪੂਰੀ ਟੀਮ 50 ਓਵਰਾਂ 'ਚ 316 ਦੌੜਾਂ ਤੇ ਸਿਮਟ ਗਈ। ਭਾਰਤ ਦੀ ਵਿਸ਼ਵ ਕੱਪ 'ਚ ਲਗਾਤਾਰ ਦੂਜੀ ਜਿੱਤ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਸ਼ਿਖਰ ਧਵਨ ਨੇ ਇਸ ਮੈਚ ਵਿਚ ਆਪਣਾ ਸੈਂਕਡ਼ਾ ਪੂਰਾ ਕੀਤਾ।